FacebookTwitterg+Mail

Pics : ਨੇਹਾ-ਅੰਗਦ ਦੇ ਵਿਆਹ ਦੀ ਖੁਸ਼ੀ 'ਚ ਦੀਆ ਮਿਰਜ਼ਾ ਨੇ ਰੱਖੀ ਪਾਰਟੀ

neha dhupia
17 June, 2018 01:07:36 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਦੀਆ ਮਿਰਜ਼ਾ ਅਤੇ ਉਸ ਦੇ ਪਤੀ ਸਾਹਿਲ ਸੰਘਾ ਨੇ ਨੇਹਾ ਧੂਪੀਆ ਅਤੇ ਅੰਗਦ ਬੇਦੀ ਲਈ ਆਪਣੇ ਘਰ ਇਕ ਸਪੈਸ਼ਲ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਇਨ੍ਹਾਂ ਤੋਂ ਇਲਾਵਾ ਕਰਨ ਜੌਹਰ, ਕੋਂਕਣਾ ਸੇਨ ਸ਼ਰਮਾ, ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਸ਼ਾਮਿਲ ਹੋਏ ਸਨ। ਇਹ ਪਾਰਟੀ ਸਿਰਫ ਕਰੀਬੀਆਂ ਲਈ ਰੱਖੀ ਗਈ ਸੀ। ਨੇਹਾ ਅਤੇ ਅੰਗਦ ਨੇ ਇਸ ਪਾਰਟੀ 'ਚ ਖੂਬ ਇੰਜੁਆਏ ਕੀਤਾ।

Punjabi Bollywood Tadka

ਨੇਹਾ ਨੂੰ ਇਹ ਉਸਦੇ ਵਿਆਹ ਦਾ ਸਭ ਤੋਂ ਬੈਸਟ ਗਿਫਟ ਲੱਗਦਾ ਹੈ, ਇਸ ਲਈ ਉਸ ਨੇ ਦੀਆ ਅਤੇ ਸਾਹਿਲ ਦਾ ਇੰਸਟਾਗ੍ਰਾਮ 'ਤੇ ਧੰਨਵਾਦ ਕੀਤਾ ਹੈ। ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ। ਦੀਆ ਮਿਰਜ਼ਾ ਅਤੇ ਸਾਹਿਲ ਸੰਘਾ ਵਿਆਹ ਦੇ ਸਭ ਤੋਂ ਬਿਹਤਰੀਨ ਤੋਹਫੇ ਲਈ ਬਹੁਤ-ਬਹੁਤ ਧੰਨਵਾਦ।

Punjabi Bollywood Tadka

ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਨੇਹਾ ਧੂਪੀਆ ਅਤੇ ਅੰਗਦ ਬੇਦੀ ਲਈ ਸੈਲੀਬ੍ਰੇਸ਼ਨ। ਦੀਆ ਅਤੇ ਸਾਹਿਲ ਇਸ ਸ਼ਾਮ ਲਈ ਬਹੁਤ-ਬਹੁਤ ਧੰਨਵਾਦ।

Punjabi Bollywood Tadka
ਦੱਸਣਯੋਗ ਹੈ ਕਿ ਨੇਹਾ ਅਤੇ ਅੰਗਦ ਨੇ 10 ਮਈ ਨੂੰ ਦਿੱਲੀ ਦੇ ਗੁਰਦੁਆਰੇ 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਵੇਂ ਇਕੱਠੇ ਯੂ. ਐੱਸ. ਏ. ਰਵਾਨਾ ਹੋਏ ਸਨ। ਕੁਝ ਦਿਨ ਪਹਿਲਾਂ ਨੇਹਾ ਅਤੇ ਅੰਗਦ ਨੇ ਇੰਟਰਵਿਊ ਦੌਰਾਨ ਵਿਆਹ ਦੀ ਰਿਸੈਪਸ਼ਨ ਪਾਰਟੀ ਦੇਣ ਦਾ ਐਲਾਨ ਕੀਤਾ ਸੀ ਜਿਸ 'ਚ ਫਿਲਮ ਅਤੇ ਖੇਡ ਜਗਤ ਦੀਆਂ ਹਸਤੀਆਂ ਸਮੇਤ ਕਈ ਕਰੀਬੀ ਰਿਸ਼ਤੇਦਾਰ ਸ਼ਾਮਿਲ ਹੋਣਗੇ। ਇਹ ਪਾਰਟੀ ਜੁਲਾਈ 'ਚ ਰੱਖੀ ਜਾਏਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Neha Dhupia Angad Bedi Karan Johar Dia Mirza Sahil Sangha Bollywood Actress

Edited By

Kapil Kumar

Kapil Kumar is News Editor at Jagbani.