FacebookTwitterg+Mail

ਰੈੱਡ ਕਾਰਪੇਟ 'ਤੇ ਦਿਖਿਆ ਨੇਹਾ ਧੂਪੀਆ ਦਾ ਬੇਬੀ ਬੰਪ, ਕੀ ਲੁਕਾ ਰਹੀ ਹੈ ਪ੍ਰੈਗਨੈਂਸੀ?

neha dhupia baby bump
16 June, 2018 04:06:29 PM

ਮੁੰਬਈ(ਬਿਊਰੋ)— ਅੰਗਦ ਬੇਦੀ ਨਾਲ ਅਚਾਨਕ ਗੁਪਤ ਤਰੀਕੇ ਨਾਲ ਨੇਹਾ ਧੂਪੀਆ ਨੂੰ ਲੈ ਕੇ ਲਗਾਤਾਰ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਉਹ ਗਰਭਵਤੀ ਹੈ। ਇਸੇ ਵਜ੍ਹਾ ਕਰਕੇ ਉਨ੍ਹਾਂ ਨੇ ਜਲਦਬਾਜ਼ੀ 'ਚ ਇਹ ਕਰਵਾਇਆ। ਹਾਲ ਹੀ 'ਚ ਨੇਹਾ ਧੂਪੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸ਼ਾਇਦ ਉਸ ਦਾ ਬੇਬੀ ਬੰਪ ਨਜ਼ਰ ਆ ਰਿਹਾ ਹੈ।
Punjabi Bollywood Tadka
ਅਸਲ 'ਚ ਨੇਹਾ ਤੇ ਅੰਗਦ ਸ਼ੁੱਕਰਵਾਰ ਸ਼ਾਮ 'ਫੇਮਿਨਾ ਮਿਸ ਇੰਡੀਆ 2018 ਇਵੈਂਟ' ਅਟੇਂਡ ਕਰਨ ਪਹੁੰਚੇ ਸਨ। ਇਥੇ ਦੋਵਾਂ ਨੂੰ ਰੈੱਡ ਕਾਰਪੇਟ 'ਤੇ ਇਕ-ਦੂਜੇ ਨਾਲ ਦੇਖਿਆ ਗਿਆ। ਇਸ ਦੌਰਾਨ ਨੇਹਾ ਨੇ ਬਲੈਕ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
Punjabi Bollywood Tadka
ਕੀ ਨੇਹਾ ਪ੍ਰੈਗਨੈਂਟ ਹੈ?
ਨੇਹਾ ਧੂਪੀਆ ਦੇ ਵਿਆਹ ਨੂੰ 1 ਮਹੀਨਾ ਤੇ 6 ਦਿਨ ਹੋ ਗਏ ਹਨ। ਉਸ ਨੇ ਅੰਗਦ ਨਾਲ 10 ਮਈ ਨੂੰ ਦਿੱਲੀ ਦੇ ਗੁਰੂਦੁਆਰੇ 'ਚ ਵਿਆਹ ਕਰਵਾਇਆ ਸੀ। ਇਸ ਵਿਆਹ 'ਚ ਕੋਈ ਵੀ ਸੈਲੀਬ੍ਰਿਟੀਜ਼ ਨਜ਼ਰ ਨਹੀਂ ਆਈ।
Punjabi Bollywood Tadka
ਅਚਾਨਕ ਵਿਆਹ ਕਰਨ ਤੋਂ ਬਾਅਦ ਇਹ ਸਵਾਲ ਬਣਿਆ ਹੋਇਆ ਹੈ ਕਿ ਉਨ੍ਹਾਂ ਨੇ ਵਿਆਹ ਇੰਨੀ ਜਲਦੀ ਕਿਉਂ ਕਰਵਾਇਆ? ਕੀ ਉਹ ਗਰਭਵਤੀ ਸੀ, ਜੋ ਅਚਾਨਕ ਇਹ ਫੈਸਲਾ ਲੈਣਾ ਪਿਆ? ਕੁਝ ਸਮੇਂ ਪਹਿਲਾਂ ਇਸ ਮਾਮਲੇ 'ਚ ਨੇਹਾ ਦੇ ਪਤੀ ਅੰਗਦ ਬੇਦੀ ਨੇ ਸਟੇਟਮੈਂਟ ਦਿੱਤਾ ਸੀ।
Punjabi Bollywood Tadka
ਉਨ੍ਹਾਂ ਨੇ ਇਕ ਕਾਨਫਰੰਸ 'ਚ ਕਿਹਾ ਸੀ, ''ਨੇਹਾ ਦੀ ਪ੍ਰੈਗਨੈਂਸੀ ਦੀ ਖਬਰ ਬੇਬੁਨਿਆਦ ਹੈ। ਜਦੋਂ ਵੀ ਅਸੀਂ ਪਰਿਵਾਰ ਦੀ ਪਲਾਨਿੰਗ ਕਰਾਂਗੇ ਉਦੋਂ ਸਭ ਤੋਂ ਪਹਿਲਾਂ ਮੈਂ ਮੀਡੀਆ ਨੂੰ ਇਸ ਬਾਰੇ ਦੱਸਾਂਗਾ।''
Punjabi Bollywood Tadka

Punjabi Bollywood Tadka


Tags: Femina Miss India 2018Neha DhupiaBaby BumpAngad BediRed Carpet Pregnant

Edited By

Sunita

Sunita is News Editor at Jagbani.