FacebookTwitterg+Mail

Video: ਖੁੱਲ੍ਹ ਗਈ ਨੇਹਾ ਕੱਕੜ ਦੀ ਲਵ ਲਾਈਫ ਦੀ ਪੋਲ, ਰੋ-ਰੋ ਕੇ ਕੀਤਾ ਜ਼ਾਹਰ

neha kakkar
09 January, 2018 04:02:46 PM

ਮੁੰਬਈ(ਬਿਊਰੋ)— ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣੀ ਸੁਰੀਲੀ ਆਵਾਜ਼ ਲਈ ਜਾਣੀ ਜਾਂਦੀ ਹੈ, ਜਿਨ੍ਹਾਂ ਨੇ ਫਿਲਮਾਂ 'ਚ ਕਾਫੀ ਸ਼ਾਨਦਾਰ ਤੇ ਹਿੱਟ ਗੀਤ ਦਿੱਤੇ ਹਨ। ਨੇਹਾ ਨੇ ਕਦੇ ਵੀ ਆਪਣੀ ਲਵ ਲਾਈਫ ਦੇ ਬਾਰੇ 'ਚ ਨਹੀਂ ਦੱਸਿਆ ਪਰ ਹਾਲ ਹੀ 'ਚ ਉਨ੍ਹਾਂ ਨੇ 'ਸੁਪਰ ਡਾਂਸਰ 2' 'ਚ ਆਪਣੀ ਲਵ ਲਾਈਫ ਨਾਲ ਜੁੜਿਆ ਰਾਜ਼ ਖੋਲ੍ਹ ਦਿੱਤਾ। ਇਸ ਦੇ ਬਾਰੇ 'ਚ ਉਨ੍ਹਾਂ ਨੇ ਪਹਿਲੀ ਵਾਰ ਗੱਲ ਕੀਤੀ। ਅਸਲ 'ਚ ਇਕ ਮੁਕਾਬਲੇਬਾਜ਼ ਗੁਰੂ ਵੈਭਵ ਦਾ ਡਾਂਸ ਦੇਖ ਕੇ ਨੇਹਾ ਰੋਣ ਲੱਗੀ ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਛੋਟੇ ਕੱਦ ਕਾਰਨ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਛੋਟਾ ਕੱਦ ਹੋਣ ਕਾਰਨ ਹਰ ਕੋਈ ਉਨ੍ਹਾਂ ਨੂੰ ਛੇੜਦਾ ਸੀ ਪਰ ਫਿਰ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਅਜਿਹਾ ਵਿਅਕਤੀ ਆਇਆ, ਜਿਸ ਨੇ ਹਰ ਕਦਮ 'ਤੇ ਉਨ੍ਹਾਂ ਦੀ ਮਦਦ ਕੀਤੀ ਤੇ ਉਨ੍ਹਾਂ ਹੌਂਸਲਾ ਵਧਾਇਆ। ਨਾਂ ਨਾ ਲੈਂਦੇ ਹੋਏ ਨੇਹਾ ਨੇ ਦੱਸਿਆ ਕਿ ਉਨ੍ਹਾਂ ਲਈ ਉਹ (ਨੇਹਾ) ਕਿੰਨੀ ਸਪੈਸ਼ਲ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਨੇਹਾ ਸਿੰਗਲ ਨਹੀਂ ਹੈ ਬਲਕਿ ਉਨ੍ਹਾਂ ਦੀ ਜ਼ਿੰਦਗੀ 'ਚ ਵੀ ਕੋਈ ਸਪੈਸ਼ਲ ਵਨ ਹੈ।

 


Tags: Neha KakkarSuper Dancer2Videoਨੇਹਾ ਕੱਕੜ ਸੁਪਰ ਡਾਂਸਰ 2