FacebookTwitterg+Mail

Video : ਬੁਆਏਫ੍ਰੈਂਡ ਨੇ ਅੱਧੀ ਰਾਤ ਨੂੰ ਜਨਮਦਿਨ 'ਤੇ ਨੇਹਾ ਕੱਕੜ ਨੂੰ ਦਿੱਤਾ ਸਰਪ੍ਰਾਈਜ਼

neha kakkar
06 June, 2018 03:53:21 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਤੇ ਸੈਂਸੇਸ਼ਨਲ ਸਿੰਗਰ ਨੇਹਾ ਕੱਕੜ ਅੱਜ 30 ਸਾਲ ਦੀ ਹੋ ਚੁੱਕੀ ਹੈ। ਨੇਹਾ ਦਾ ਜਨਮ 6 ਜੂਨ 1988 ਨੂੰ ਰਿਸ਼ੀਕੇਸ਼ 'ਚ ਹੋਇਆ ਸੀ। ਸਿਰਫ 11 ਸਾਲ ਦੀ ਉਮਰ 'ਚ 'ਇੰਡੀਅਨ ਆਈਡਲ' ਦਾ ਹਿੱਸਾ ਬਣ ਕੇ ਉਨ੍ਹਾਂ ਨੇ ਕਾਫੀ ਲੋਕਪ੍ਰਿਯਤਾ ਹਾਸਿਲ ਕੀਤੀ ਸੀ। 'ਧਤਿੰਗ ਨਾਚ', 'ਸੰਨੀ ਸੰਨੀ', 'ਲੰਡਨ ਠੁਮਕਦਾ', 'ਕਾਲਾ ਚਸ਼ਮਾ' ਸਮੇਤ ਬਾਲੀਵੁੱਡ ਦੇ ਕਈ ਆਈਟਮ ਗੀਤਾਂ ਨੂੰ ਆਵਾਜ਼ ਦੇ ਕੇ ਨੇਹਾ ਦਰਸ਼ਕਾਂ ਦੀ ਫੇਵਰੇਟ ਬਣ ਚੁੱਕੀ ਹੈ। ਨੇਹਾ ਨੇ ਆਪਣਾ 30ਵਾਂ ਜਨਮਦਿਨ ਕਥਿਤ ਬੁਆਏਫ੍ਰੈਂਡ ਅਤੇ ਅਦਾਕਾਰ ਹਿਮਾਂਸ਼ ਕੋਹਲੀ ਨਾਲ ਸੈਲੀਬ੍ਰੇਟ ਕੀਤਾ।

 

A post shared by Team Kakkars (@teamkakkars) on

ਇਸ ਦੀ ਇਕ ਵੀਡੀਓ ਨੇਹਾ ਦੇ ਫੈਨ ਕਲੱਬ ਨੇ ਜਾਰੀ ਕੀਤੀ ਹੈ। ਹਿਮਾਂਸ਼ ਨੇ ਨੇਹਾ ਨੇ ਜਨਮਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਅੱਧੀ ਰਾਤ ਜਿਵੇਂ ਹੀ ਨੇਹਾ ਘਰ ਆਈ, ਉਸੇ ਸਮੇਂ ਹਿਮਾਂਸ਼ ਦਾ ਸਰਪ੍ਰਾਈਜ਼ ਦੇਖ ਕੇ ਹੈਰਾਨ ਹੋ ਗਈ। ਇਸ ਤੋਂ ਖੁਸ਼ ਹੋ ਕੇ ਨੇਹਾ ਨੇ ਉਨ੍ਹਾਂ ਨੂੰ ਗਲੇ ਲਗਾਇਆ ਅਤੇ ਹਿਮਾਂਸ਼ ਬੇਹੱਦ ਪਿਆਰ ਨਾਲ ਉਨ੍ਹਾਂ ਨੂੰ ਕਿੱਸ ਕਰਦੇ ਨਜ਼ਰ ਆਏ।


ਜ਼ਿਕਰਯੋਗ ਹੈ ਕਿ ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦੇ ਅਫੇਅਰ ਦੇ ਅੱਜਕਲ ਕਾਫੀ ਚਰਚੇ ਹਨ ਅਤੇ ਇਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਉੱਡ ਰਹੀਆਂ ਹਨ। ਹਾਲਾਂਕਿ ਦੋਵੇਂ ਇਸ ਰਿਸ਼ਤੇ ਨੂੰ ਸਿਰਫ ਦੋਸਤੀ ਦਾ ਨਾਂ ਦਿੰਦੇ ਹਨ। ਨੇਹਾ ਕੱਕੜ ਦੇ ਨਵੇਂ ਮਿਊਜ਼ਿਕ ਵੀਡੀਓ 'ਓ ਹਮਸਫਰ' 'ਚ ਉਹ ਹਿਮਾਂਸ਼ ਨਾਲ ਦਿਖੀ ਸੀ, ਜਿਸ ਨੂੰ ਹੁਣ ਤੱਕ 80 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਹਿਮਾਂਸ਼ ਕੋਹਲੀ ਨੇ ਹੈਲੀਵਿਜ਼ਨ ਸੀਰੀਅਲ 'ਹਮਸੇ ਹੈ ਲਾਈਫ' ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 'ਯਾਰੀਆਂ' ਉਨ੍ਹਾਂ ਦੀ ਪਹਿਲੀ ਫਿਲਮ ਸੀ। ਇਸੇ ਫਿਲਮ ਦੇ ਸੈੱਟ 'ਤੇ ਹੀ ਇਨ੍ਹਾਂ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ।


Tags: Neha KakkarBirthdayHimansh KohliVideoViralOh Humsafar

Edited By

Chanda Verma

Chanda Verma is News Editor at Jagbani.