FacebookTwitterg+Mail

B'Day SPl: ਇੰਡੀਅਨ ਸ਼ਕੀਰਾ ਅਤੇ ਰਾਕਸਟਾਰ ਕਹਾਉਣ ਵਾਲੀ ਨੇਹਾ ਕੱਕੜ ਹੈ ਇਸ ਖਾਨ ਦੀ ਮੁਰੀਦ

neha kakkar birthday special
06 June, 2017 05:03:17 PM

ਜਲੰਧਰ— 'ਕਾਲਾ ਚਸ਼ਮਾ', 'ਕਰ ਗਈ ਚੁੱਲ', 'ਸੰਨੀ-ਸੰਨੀ', 'ਮਿਲੇ ਹੋ ਤੁਮ ਹਮਕੋ', 'ਟੁੱਕਰ-ਟੁੱਕਰ', 'ਪਿਆਰ ਤੇ ਜੈਗੁਆਰ', 'ਪੱਟ ਲੈਣਗੇ', 'ਧਤਿੰਗ ਨਾਚ' ਅਤੇ ਹੋਰ ਬਹੁਤ ਸਾਰੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੀ ਗਾਇਕਾ ਨੇਹਾ ਕੱਕੜ ਦਾ ਅÎੱਜ 26ਵਾਂ ਜਨਮਦਿਨ ਹੈ।Punjabi Bollywood Tadkaਜਾਣਕਾਰੀ ਮੁਤਾਬਕ ਨੇਹਾ ਕੱਕੜ ਦਾ ਜਨਮ 6 ਜੂਨ, 1988 ਨੂੰ ਉਤਰਾਖੰਡ ਦੇ ਰਿਸ਼ੀਕੇਸ਼ 'ਚ ਹੋਇਆ।
ਉਨ੍ਹਾਂ ਨੇ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾਈ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ ਸੀਜ਼ਨ-2' ਨਾਲ ਕੀਤੀ ਸੀ, ਜੋ 2006 'ਚ ਪ੍ਰਸਾਰਿਤ ਹੋਇਆ ਸੀ।

Punjabi Bollywood Tadkaਨੇਹਾ ਨੂੰ 4 ਸਾਲ ਦੀ ਉਮਰ 'ਚ ਸੰਗੀਤ 'ਚ ਰੂਚੀ ਸੀ ਅਤੇ ਸੰਗੀਤ ਦੀ ਤਾਲੀਮ ਲੈਣ ਲਈ ਆਪਣੇ ਭਰਾ ਟੋਨੀ ਕੱਕੜ ਅਤੇ ਭੈਣ ਸੋਨੂੰ ਕੱਕੜ ਨਾਲ ਉਹ ਦਿੱਲੀ ਆ ਗਈ। ਜਿਸ ਸਮੇਂ ਨੇਹਾ ਦਿੱਲੀ ਦੇ ਹੋਲੀ ਪਬਲਿਕ ਸਕੂਲ 'ਚ 11ਵੀਂ 'ਚ ਪੜ੍ਹ ਰਹੀ ਸੀ ਤਾਂ ਉਨ੍ਹਾਂ ਨੇ 'ਇੰਡੀਅਨ ਆਈਡਲ 'ਚ ਭਾਗ ਲਿਆ। ਉਨ੍ਹਾਂ ਇਸ ਸ਼ੋਅ ਟਾਪ 8 'ਚ ਆਪਣੀ ਜਗ੍ਹਾ ਬਣਾਈ ਸੀ।

Punjabi Bollywood TadkaPunjabi Bollywood Tadkaਇਸ ਤੋਂ ਬਾਅਦ ਉਨ੍ਹਾਂ ਨੇ ਮੀਟ ਬ੍ਰਦਰਜ਼ ਨਾਲ ਮਿਊਜ਼ਕ ਵੀਡੀਓ ਬਣਾਈ, ਫਿਰ ਇਸ ਤੋਂ ਬਾਅਦ ਉਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਨੇਹਾ ਨੇ ਹੁਣੇ ਜਿਹੇ ਫਿਲਮ 'ਮਸ਼ੀਨ' 'ਚ ਮਸ਼ਹੂਰ ਗਾਇਕ ਉਦਿਤ ਨਾਰਾਇਣ ਨਾਲ ਗੀਤ 'ਤੂੰ ਚੀਜ਼ ਬੜੀ ਹੈ ਮਸਤ-ਮਸਤ' ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ।Punjabi Bollywood Tadkaਜ਼ਿਕਰਯੋਗ ਹੈ ਕਿ ਨੇਹਾ ਦੀ ਆਵਾਜ਼ ਕਾਫੀ ਵਰਸਟਾਈਲ ਹੈ। ਅੱਜ-ਕੱਲ ਨੇਹਾ 'ਸਾਰੇਗਾਮਾਪਾ ਲਿਟਲ ਚੈਂਪ 2017' 'ਚ ਜੱਜ ਦੀ ਭੂਮਿਕਾ ਨਿਭਾਅ ਰਹੀ ਹੈ, ਜਿਸ 'ਚ ਉਨ੍ਹਾਂ ਨਾਲ ਹਿਮੇਸ਼ ਰੇਸ਼ਮਈਆ ਅਤੇ ਜਾਵੇਦ ਅਲੀ ਉਨ੍ਹਾਂ ਦਾ ਸਾਥ ਦੇ ਰਹੇ ਹਨ। Punjabi Bollywood Tadkaਇੱਥੇ ਇਹ ਵੀ ਦੱਸਣਯੋਗ ਹੈ ਕਿ ਗਾਇਕੀ ਦੇ ਨਾਲ-ਨਾਲ ਨੇਹਾ ਬਿਹਤਰੀਨ ਡਾਂਸਰ ਵੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਇੰਡੀਅਨ ਸ਼ਕੀਰਾ ਅਤੇ ਰਾਕਸਟਾਰ ਵਰਗੇ ਟਾਈਟਲਜ਼ ਨਾਲ ਨਵਾਜ਼ਿਆ ਹੈ। ਇਸ ਤੋਂ ਇਲਾਵਾ ਨੇਹਾ ਦਾ ਫੇਵਰੇਟ ਹੀਰੋ ਸ਼ਾਹਰੁਖ ਖਾਨ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਰਿਸ਼ੀਕੇਸ਼ ਕੱਕੜ ਹੈ, ਜੋ ਇਕ ਪ੍ਰਾਈਵੇਟ ਫਰਮ 'ਚ ਕੰਮ ਕਰਦੇ ਹਨ ਅਤੇ ਮਾਂ ਨੀਤੀ ਕੱਕੜ ਹਾਊਸਵਾਇਫ ਹੈ।

Punjabi Bollywood Tadka


Tags: Neha Kakkarbirthdaytony kakkarsonu kakkarbollywood singerਨੇਹਾ ਕੱਕੜ