FacebookTwitterg+Mail

...ਤਾਂ ਇਸ ਗੀਤ ਨੂੰ ਗਾ ਕੇ ਘਬਰਾ ਗਈ ਸੀ ਨੇਹਾ ਕੱਕੜ!!

    1/2
24 February, 2017 05:39:57 PM
ਮੁੰਬਈ- ਨਵੀਂ ਆਉਣ ਵਾਲੀ ਫਿਲਮ 'ਮਸ਼ੀਨ' 'ਚ ਲੋਕਪ੍ਰਿਯ ਗੀਤ 'ਤੂੰ ਚੀਜ਼ ਬੜੀ ਹੈ ਮਸਤ-ਮਸਤ' ਨੂੰ ਆਪਣੀ ਆਵਾਜ਼ ਦੇ ਕੇ ਗਾਉਣ ਵਾਲੀ ਗਾਇਕਾ ਨੇਹਾ ਕੱਕੜ ਦਾ ਕਹਿਣਾ ਹੈ ਕਿ ਉਹ ਇਸ ਗੀਤ ਨੂੰ ਲੈ ਕੇ ਬਹੁਤ ਘਬਰਾਈ ਹੋਈ ਸੀ। ਗੀਤ 'ਤੂੰ ਚੀਜ਼ ਬੜੀ ਹੈ ਮਸਤ-ਮਸਤ' ਫਿਲਮ 'ਮੋਹਰਾ' (1994) ਦਾ ਗੀਤ ਹੈ ਜੋ ਅਕਸ਼ੇ ਕੁਮਾਰ ਅਤੇ ਰਵੀਨਾ ਟੰਡਨ 'ਤੇ ਫਿਲਮਾਇਆ ਗਿਆ ਸੀ। ਇਸ ਗੀਤ ਨੂੰ ਉਦਿਤ ਨਾਰਾਇਣ ਅਤੇ ਕਵਿਤਾ ਕ੍ਰਿਸ਼ਣਾਮੂਰਤੀ ਨੇ ਗਾਇਆ ਸੀ। ਗੀਤ ਦੇ ਨਵੇਂ ਵਰਜ਼ਨ ਲਈ ਉਦਿਤ ਨਾਰਾਇਣ ਨੇ ਨੇਹਾ ਕੱਕੜ ਨਾਲ ਸੁਰ ਮਿਲਾਏ ਹਨ। ਨੇਹਾ ਨੇ ਟਵੀਟ ਕੀਤਾ ਹੈ,''ਤੁਸੀਂ ਬਿਲਕੁਲ ਸਹੀ ਸੁਣਿਆ ਹੈ! 'ਤੂੰ ਚੀਜ਼ ਬੜੀ ਹੈ ਮਸਤ-ਮਸਤ' ਫਿਰ ਤੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਮੈਂ ਆਪਣੇ ਪਸੰਦੀਦਾ ਗਾਇਕ ਉਦਿਤ ਜੀ ਨਾਲ ਗਾਇਆ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਪਸੰਦ ਆਵੇਗਾ...ਨਰਵਸ ਹਾਂ। ਗੀਤ ਜਲਦ ਹੀ ਹਾਜ਼ਿਰ ਹੋਵੇਗਾ।''
ਫਿਲਮ 'ਮਸ਼ੀਨ' ਲਈ ਲੋਕਾਂ ਦਾ ਉਤਸਾਹ ਵਧ ਰਿਹਾ ਹੈ ਅਤੇ ਇਹੀਂ ਨਹੀਂ ਇਹ ਫਿਲਮ ਟਵਿਟਰ 'ਤੇ ਵੀ ਟਰੈਂਡ ਕਰ ਰਹੀ ਹੈ। ਇਸ ਫਿਲਮ 'ਚ ਅਦਾਕਾਰਾ ਕਿਆਰਾ ਆਡਵਾਣੀ ਅਤੇ ਅੱਬਾਸ-ਮਸਤਾਨ ਜੋੜੀ ਦੇ ਅੱਬਾਸ ਦੇ ਬੇਟੇ ਮੁਸਤਫਾ ਹਨ।

Tags: neha kakkar nervous machine mustafa tu cheez badi hai mast mast ਨੇਹਾ ਕੱਕੜਮਸ਼ੀਨ

About The Author

Anuradha Sharma

Anuradha Sharma is News Editor at Jagbani.