FacebookTwitterg+Mail

B"Day : ਸਕੂਲ ਦੇ ਬਾਹਰ ਸਮੋਸੇ ਵੇਚਦੇ ਸਨ ਨੇਹਾ ਕੱਕੜ ਦੇ ਪਿਤਾ, ਅੱਜ ਇਕ ਗੀਤ ਦੇ ਲੈਂਦੀ ਹੈ ਲੱਖਾਂ ਰੁਪਏ

neha kakkar s birthday
06 June, 2018 03:06:35 PM

ਜਲੰਧਰ (ਬਿਊਰੋ)— 'ਪਿਆਰ ਤੇ ਜੈਗੁਆਰ', 'ਪੱਟ ਲੈਣਗੇ', 'ਮੈਨੂੰ ਇਸ਼ਕ ਲੱਗਾ' ਅਤੇ 'ਰਿੰਗ' ਵਰਗੇ ਧਮਾਕੇਦਾਰ ਗੀਤਾਂ ਨਾਲ ਨੇਹਾ ਕੱਕੜ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਸੈਲਫੀ ਕੁਈਨ ਵੀ ਅਖਵਾਉਂਦੀ ਹੈ। ਨੇਹਾ ਕੱਕੜ ਦਾ ਅੱਜ 30ਵਾਂ ਜਨਮਦਿਨ ਹੈ। 6 ਜੂਨ, 1988 ਨੂੰ ਰਿਸ਼ੀਕੇਸ਼ 'ਚ ਨੇਹਾ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਗੀਤਾਂ ਦੀ ਅੱਜ ਪੂਰੀ ਦੁਨੀਆ ਦੀਵਾਨੀ ਹੈ ਪਰ ਇੱਥੋਂ ਤੱਕ ਪਹੁੰਚਣ ਦਾ ਜਿਹੜਾ ਰਾਹ ਨੇਹਾ ਨੇ ਚੁਣਿਆ, ਉਹ ਬਹੁਤ ਮੁਸ਼ਕਿਲ ਭਰਿਆ ਰਿਹਾ ਹੈ।

Punjabi Bollywood Tadka

ਰਿਸ਼ੀਕੇਸ਼ ਤੋਂ ਮੁੰਬਈ ਤੱਕ ਦਾ ਸਫਰ ਤੈਅ ਕਰਨ ਵਾਲੀ ਨੇਹਾ ਕੱਕੜ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਨੇਹਾ ਨੇ 4 ਸਾਲ ਦੀ ਉਮਰ ਤੋਂ ਹੀ ਗਾਇਕੀ ਦੀ ਸ਼ੁਰੂਆਤ ਕਰ ਦਿੱਤੀ ਸੀ। ਨੇਹਾ ਬਹੁਤ ਹੀ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸ਼ੁਰੂ ਤੋਂ ਹੀ ਨੇਹਾ ਦੇ ਸੁਪਨੇ ਸਾਧਾਰਨ ਨਹੀਂ ਸਨ। ਮਾਤਾ ਦੇ ਜਗਰਾਤਿਆਂ 'ਚ ਭੇਟਾਂ ਗਾ ਕੇ ਨੇਹਾ ਨੇ ਖੁਦ ਦੀ ਆਵਾਜ਼ ਨੂੰ ਨਿਖਾਰਿਆ ਅਤੇ ਇਥੋਂ ਹੀ ਉਨ੍ਹਾਂ ਦੀ ਬੇਸਿਕ ਟ੍ਰੇਨਿੰਗ ਹੋਈ।

Punjabi Bollywood Tadka

ਉਨ੍ਹਾਂ ਨੇ 2006 'ਚ ਪਹਿਲੀ ਵਾਰ 'ਇੰਡੀਅਨ ਆਈਡਲ' ਦੇ ਦੂਜੇ ਸੀਜ਼ਨ ਲਈ ਆਡੀਸ਼ਨ ਦਿੱਤਾ ਸੀ। ਉਹ ਇਸ ਲਈ ਚੁਣੀ ਵੀ ਗਈ ਸੀ। ਨੇਹਾ ਕੱਕੜ ਉਤਰਾਖੰਡ ਨਾਲ ਸੰਬੰਧ ਰੱਖਦੀ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਦੇ ਜਿਸ ਸਕੂਲ 'ਚ ਨੇਹਾ ਦੀ ਸਕੂਲਿੰਗ ਹੋਈ ਹੈ, ਉਸ ਸਕੂਲ ਤੋਂ ਬਾਹਰ ਉਨ੍ਹਾਂ ਦੇ ਪਿਤਾ ਸਮੋਸੇ ਵੇਚਦੇ ਹੁੰਦੇ ਸਨ। ਨੇਹਾ ਨੇ ਖੁਦ ਇਕ ਇੰਟਰਵਿਊ 'ਚ ਇਸ ਬਾਰੇ ਖੁਲਾਸਾ ਕੀਤਾ ਸੀ। ਇਸੇ ਕਾਰਨ ਸਕੂਲ 'ਚ ਬੱਚੇ ਉਨ੍ਹਾਂ ਨੂੰ ਛੇੜਦੇ ਹੁੰਦੇ ਸਨ ਪਰ ਨੇਹਾ ਨੇ ਕਦੇ ਆਪਣਾ ਹੌਂਸਲਾ ਨਹੀਂ ਛੱਡਿਆ।

Punjabi Bollywood Tadka 
ਆਪਣੇ ਪਿਤਾ ਦੇ ਆਦਰਸ਼ਾਂ ਅਤੇ ਆਪਣੀ ਸਖਤ ਮਿਹਨਤ ਨਾਲ ਉਨ੍ਹਾਂ ਨੇ ਅੱਜ ਇਹ ਮੁਕਾਮ ਹਾਸਿਲ ਕੀਤਾ ਹੈ। ਅੱਜ ਨੇਹਾ ਇਕ ਗੀਤ ਲਈ ਲੱਖਾਂ ਰੁਪਏ ਚਾਰਜ ਕਰਦੀ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ 'ਲੰਡਨ ਠੁਮਕਦਾ', 'ਲੜਕੀ ਬਿਊਟੀਫੁੱਲ ਕਰ ਗਈ ਚੁੱਲ', 'ਕਾਲਾ ਚਸ਼ਮਾ' ਵਰਗੇ ਧਮਾਕੇਦਾਰ ਗੀਤਾਂ ਨਾਲ ਬਾਲੀਵੁੱਡ 'ਚ ਨੇਹਾ ਆਪਣੇ ਨਾਂ ਕਈ ਐਵਾਰਡ ਕਰ ਚੁੱਕੀ ਹੈ।

Punjabi Bollywood Tadka


Tags: Neha KakkarBirthday RishikeshRingPyaar Te JaguarPatt LaingeKala Chashma

Edited By

Chanda Verma

Chanda Verma is News Editor at Jagbani.