FacebookTwitterg+Mail

ਅਗਲੇ 10 ਸਾਲਾਂ ਤਕ ਮਾਂ ਨਹੀਂ ਬਣਨਾ ਚਾਹੁੰਦੀ ਇਹ ਟੀ. ਵੀ. ਅਭਿਨੇਤਰੀ

neha marda
04 December, 2016 06:42:08 PM
ਮੁੰਬਈ— ਟੀ. ਵੀ. ਸੀਰੀਅਲ 'ਬਾਲਿਕਾ ਵਧੂ' 'ਚ 'ਗਹਿਨਾ' ਦੇ ਕਿਰਦਾਰ ਨਾਲ ਮਸ਼ਹੂਰ ਹੋਈ ਨੇਹਾ ਮਾਰਦਾ ਨੇ ਆਪਣੇ ਮਾਂ ਬਣਨ ਬਾਰੇ ਕੁਝ ਅਹਿਮ ਗੱਲਾਂ ਜ਼ਾਹਿਰ ਕੀਤੀਆਂ ਹਨ। ਕੁਝ ਸਾਲ ਪਹਿਲਾਂ ਨੇਹਾ ਦਾ ਵਿਆਹ ਬਿਜ਼ਨੈੱਸਮੈਨ ਆਯੂਸ਼ਮਾਨ ਅਗਰਵਾਲ ਨਾਲ ਹੋਇਆ। ਨੇਹਾ ਦਾ ਕਹਿਣਾ ਹੈ ਕਿ ਉਹ ਅਗਲੇ 10 ਸਾਲ ਤਕ ਮਾਂ ਨਹੀਂ ਬਣਨਾ ਚਾਹੁੰਦੀ।
ਇਕ ਇੰਟਰਵਿਊ 'ਚ ਨੇਹਾ ਨੇ ਕਿਹਾ, 'ਮੇਰਾ ਅਜਿਹਾ ਮੰਨਣਾ ਹੈ ਕਿ ਬੇਬੀ ਦੀ 'ਚਾਹ' ਹੋਣ ਦੀ ਬਜਾਏ ਸਾਨੂੰ ਇਹ ਸੋਚਨਾ ਚਾਹੀਦਾ ਹੈ ਕਿ ਕੀ ਅਸੀਂ ਇਸ ਲਈ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਨਾਲ ਸਮਰੱਥ ਹਾਂ। ਇਸ ਲਈ ਮੈਂ ਅਗਲੇ 10 ਸਾਲਾਂ ਤਕ ਅਜਿਹਾ ਨਹੀਂ ਕਰਨਾ ਚਾਹੁੰਦੀ।'
ਨੇਹਾ ਕੋਲੋਂ ਜਦੋਂ ਉਸ ਦੇ ਸ਼ੋਅ 'ਡੋਲੀ ਅਰਮਾਨੋਂ ਕੀ' ਦੇ ਅਗਲੇ ਸੀਜ਼ਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਜੇਕਰ ਸ਼ੋਅ ਦੇ ਨਿਰਮਾਤਾ ਇਸ ਬਾਰੇ ਉਸ ਨੂੰ ਪੁੱਛਦੇ ਹਨ ਤਾਂ ਉਹ ਇਸ ਨੂੰ ਦੁਬਾਰਾ ਕਰਨਾ ਪਸੰਦ ਕਰੇਗੀ। ਪਿਛਲੇ ਦਿਨੀਂ ਨੇਹਾ ਦੇ ਬਿਕਨੀ ਅੰਦਾਜ਼ ਦੀਆਂ ਤਸਵੀਰਾਂ ਨੇ ਇੰਸਟਾਗ੍ਰਾਮ 'ਤੇ ਹਲਚਲ ਮਚਾ ਦਿੱਤੀ ਸੀ।

Tags: ਨੇਹਾ ਮਾਰਦਾ ਬਾਲਿਕਾ ਵਧੂ ਗਹਿਨਾ Neha Marda Balika Vadhu Gehna