FacebookTwitterg+Mail

ਮੋਟਾਪੇ ਕਾਰਨ ਮਿਲੀ ਸੀ ਸ਼ੋਅ ਛੱਡਣ ਦੀ ਧਮਕੀ, ਹੁਣ ਹੋਸਟ ਕਰੇਗੀ ਕਪਿਲ ਦਾ ਸ਼ੋਅ

neha pendse
12 March, 2018 04:50:10 PM

ਮੁੰਬਈ (ਬਿਊਰੋ)— ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਜਲਦ ਹੀ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਨਾਲ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਟੀ. ਵੀ. ਅਦਾਕਾਰਾ ਨੇਹਾ ਪੇਂਡਸੇ ਸ਼ੋਅ 'ਚ ਬਤੌਰ ਹੋਸਟ ਨਜ਼ਰ ਆਵੇਗੀ। ਕਪਿਲ ਦਾ ਇਹ ਸ਼ੋਅ ਇਕ ਗੇਮ ਸ਼ੋਅ ਹੋਵੇਗਾ। ਇਸ ਤੋਂ ਪਹਿਲਾਂ ਨੇਹਾ ਮਸ਼ਹੂਰ ਟੀ. ਵੀ. ਸ਼ੋਅ 'ਮੇਅ ਆਈ ਕਮ ਇਨ ਮੈਡਮ' 'ਚ ਨਜ਼ਰ ਆ ਚੁੱਕੀ ਹੈ। ਛੋਟੇ ਪਰਦੇ ਤੋਂ ਇਲਾਵਾ ਨੇਹਾ ਮਰਾਠੀ ਫਿਲਮ ਇੰਡਸਟਰੀ ਦਾ ਹਿੱਸਾ ਰਹਿ ਚੁੱਕੀ ਹੈ

Punjabi Bollywood Tadka
ਦੱਸਣਯੋਗ ਹੈ ਕਿ ਨੇਹਾ ਆਪਣੇ ਭਾਰ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹੀ ਸੀ। ਸੂਤਰਾਂ ਮੁਤਾਬਕ ਸ਼ੋਅ ਦੇ ਨਿਰਮਾਤਾ ਨੇ ਨੇਹਾ ਨੂੰ ਭਾਰ ਘੱਟ ਕਰਨ ਲਈ ਕਿਹਾ ਸੀ ਅਤੇ ਜੇਕਰ ਅਜਿਹਾ ਨਾ ਕੀਤਾ ਤਾਂ ਉਸਨੂੰ ਸ਼ੋਅ 'ਚ ਬਾਹਰ ਕੱਢਣ ਦੀ ਧਮਕੀ ਵੀ ਮਿਲੀ ਸੀ।

Punjabi Bollywood Tadka

ਅਜਿਹੇ 'ਚ ਨੇਹਾ ਨੇ ਪੋਲ ਡਾਂਸ ਸਿੱਖ ਆਪਣਾ ਭਾਰ ਕਾਫੀ ਘੱਟ ਕਰ ਲਿਆ ਹੈ। ਇਸ ਤੋਂ ਇਲਾਵਾ ਨੇਹਾ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ।

Punjabi Bollywood TadkaPunjabi Bollywood Tadka


Tags: Kapil Sharma Neha Pendse Family Time With Kapil Sharma Host Weight Tv Actress

Edited By

Kapil Kumar

Kapil Kumar is News Editor at Jagbani.