FacebookTwitterg+Mail

ਬੇਕਾਬੂ ਭੀੜ ਨੇ ਜਦੋਂ ਘੇਰਿਆ ਨੇਹਾ ਸ਼ਰਮਾ ਨੂੰ, ਤਾਂ ਆਮ ਵਿਅਕਤੀ ਨੇ ਇੰਝ ਕੀਤਾ ਬਚਾਅ

neha sharma
28 September, 2017 03:19:07 PM

ਮੁੰਬਈ— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਨੂੰ ਮੰਗਵਾਰ ਰਾਤ ਰੈਸਟੋਰੈਂਟ ਦੇ ਬਾਹਰ ਸ਼ਰਾਰਤੀ ਅਨਸਰਾਂ ਦੀ ਭੀੜ ਨੇ ਘੇਰ ਲਿਆ। ਭੀੜ 'ਚੋਂ ਕੁਝ ਲੋਕ ਉਨ੍ਹਾਂ ਨੇ ਸੈਲਫੀ ਲੈਣ ਦੀ ਜ਼ਿੱਦ ਕਰਨ ਲੱਗੇ। ਇਸ ਦੌਰਾਨ ਨੇਹਾ ਨੇ ਪਹਿਲੇ ਤਾਂ ਕੁਝ ਪ੍ਰਸ਼ੰਸਕਾਂ ਦੇ ਨਾਲ ਸੈਲਫੀ ਲਈ ਪਰ ਦੇਖਦੇ ਹੀ ਦੇਖਦੇ ਭੀੜ ਬੇਕਾਬੂ ਹੋ ਗਈ ਅਤੇ ਉਸ ਨੇ ਨੇਹਾ ਦਾ ਚਾਰਾਂ ਪਾਸਿਓ ਘੇਰ ਲਿਆ। ਇਸ ਤੋਂ ਬਾਅਦ ਉੱਥੇ ਮੌਜੂਦ ਨਿਰਦੇਸ਼ਕ ਬਿਜੋਏ ਨਾਂਬਿਯਾਰ ਨੇ ਕਿਸੇ ਤਰ੍ਹਾਂ ਨੇਹਾ ਨੂੰ ਉੱਥੋਂ ਕੱਢਿਆ।

Punjabi Bollywood Tadka
ਜ਼ਿਕਰਯੋਗ ਹੈ ਕਿ ਅਸਲ 'ਚ ਬਿਜੋਏ ਨਾਂਬਿਆਰ ਵੀ ਉਸੇ ਰੈਸਟੋਰੈਂਟ 'ਚ ਡਿਨਰ ਲਈ ਪੁੱਜੇ ਸਨ। ਜਦੋਂ ਉਹ ਬਾਹਰ ਨਿਕਲੇ ਤਾਂ ਦੇਖਿਆ ਕਿ ਨੇਹਾ ਪ੍ਰਸ਼ੰਸਕਾਂ ਦੀ ਭੀੜ ਵਿਚਕਾਰ ਕਾਫੀ ਪਰੇਸ਼ਾਨ ਹੈ। ਇਹ ਦੇਖਦੇ ਹੀ ਉਹ ਪ੍ਰਸ਼ੰਸਕਾਂ ਦੇ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਉੱਥੋਂ ਪਿੱਛੇ ਹਟਾਇਆ। ਇਸ ਤੋਂ ਬਾਅਦ ਬਿਜੋਏ ਨੇਹਾ ਦਾ ਹੱਥ ਫੜ ਕੇ ਉਨ੍ਹਾਂ ਨੇ ਉਨ੍ਹਾਂ ਦੀ ਕਾਰ ਤੱਕ ਛੱਡਣ ਗਏ। ਇਸ ਤੋਂ ਪਹਿਲਾ ਫਿਲਮ 'ਜੁੜਵਾ 2' ਦੇ ਟਰੇਲਰ ਲਾਂਚ ਦੇ ਮੌਕੇ 'ਤੇ ਕੁਝ ਪ੍ਰਸ਼ੰਸਕ ਜੈਕਲੀਨ ਫਰਨਾਂਡੀਜ਼ ਦੇ ਕਾਫੀ ਕਰੀਬ ਪਹੁੰਚ ਗਏ ਸਨ। ਇਸ ਤੋਂ ਬਾਅਦ ਵਰੁਣ ਧਵਨ ਨੇ ਉਨ੍ਹਾਂ ਨੂੰ ਜੈਕਲੀਨ ਤੋਂ ਦੂਰ ਕੀਤਾ ਸੀ।


Tags: Jacqueline FernandezVarun DhawanNeha sharmaBollywood celebrityਨੇਹਾ ਸ਼ਰਮਾ