FacebookTwitterg+Mail

'ਰੇਸ 3' 'ਚ ਹੋਈ ਨਿਊ ਐਂਟਰੀ : ਟਵਿਟਰ 'ਤੇ ਭਾਈਜਾਨ ਨੇ ਕੀਤਾ ਸਵਾਗਤ, ਹੁਣ ਸਭ ਕੁਝ ਹੋਵੇਗਾ ਝਕਾਸ

new entry race 3
09 December, 2017 05:25:01 PM

ਮੁੰਬਈ(ਬਿਊਰੋ)— ਅੱਜਕਲ ਜਿੱਥੇ ਦੇਖੋ ਭਾਈਜਾਨ ਭਾਵ ਦੀ ਸਲਮਾਨ ਖਾਨ ਦੀ ਚਰਚਾ ਹੋ ਰਹੀ ਹੈ ਤੇ ਵਜ੍ਹਾ ਹੈ ਉਨ੍ਹਾਂ ਦੀ ਫਿਲਮ, ਜੀ ਹਾਂ ਲੋਕ ਜਿੱਥੇ ਇਕ ਪਾਸੇ ਲੋਕ ਉਨ੍ਹਾਂ ਦੀ 'ਟਾਈਗਰ ਜ਼ਿੰਦਾ ਹੈ' ਦਾ ਬੇਹੱਦ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਉੱਥੇ ਦੂਜੇ ਪਾਸੇ ਉਨ੍ਹਾਂ ਦੀ ਫਿਲਮ 'ਰੇਸ 3' ਵੀ ਆਏ ਦਿਨ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਖਬਰਾਂ ਦੀ ਮੰਨੀਏ ਤਾਂ 'ਰੇਸ 3' ਦੀ ਸ਼ੂਟਿੰਗ 'ਚ ਉਹ ਸ਼ਾਮਲ ਹੋ ਗਏ ਹਨ। ਇਹ ਫਿਲਮ 'ਰੇਸ' ਸੀਰੀਜ਼ ਦੀ ਤੀਜੀ ਫਿਲਮ ਹੈ। ਸਲਮਾਨ ਖਾਨ ਨੇ ਅਨਿਲ ਤੇ ਨਿਰਮਾਤਾ ਰਮੇਸ਼ ਤੌਰਾਨੀ ਨਾਲ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਚ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਤਿੰਨੇਂ ਇਕ-ਦੂਜੇ ਨਾਲ ਨਜ਼ਰ ਆ ਰਹੇ ਹਨ।

ਫਿਲਮ 'ਚ ਬੌਬੀ ਦਿਓਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸਲਮਾਨ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਇਨ੍ਹਾਂ ਦੇ ਆਉਣ ਨਾਲ 'ਰੇਸ 3' ਦਾ ਕਾਸਟ ਹੋਰ ਹੋ ਗਿਆ ਝਕਾਸ। ਅਨਿਲ ਕਪੂਰ, ਰਮੇਸ਼ ਤੌਰਾਨੀ'। ਰਮੇਸ਼ ਤੌਰਾਨੀ ਨੇ ਵੀ ਇਕ ਤਸਵੀਰ ਸਾਂਝੀ ਕੀਤੀ ਹੈ। ਅਨਿਲ ਕਪੂਰ ਇਸ ਤੋਂ ਪਹਿਲਾਂ ਵੀ ਸਲਮਾਨ 'ਬੀਵੀ ਨੰਬਰ 1', 'ਨੋ ਐਂਟਰੀ', 'ਯੁਵਰਾਜ' ਤੇ 'ਸਲਾਮ-ਏ-ਇਸ਼ਕ' ਵਰਗੀਆਂ ਫਿਲਮਾਂ 'ਚ ਇੱਕਠੇ ਕੰਮ ਕਰ ਚੁੱਕੇ ਹਨ। ਅਨਿਲ 'ਰੇਸ' ਦੀ ਦੋਹਾਂ ਕੜੀਆਂ 'ਚ ਦਿਖ ਚੁੱਕੇ ਹਨ।

'ਰੇਸ 3' ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਕਰ ਰਹੇ ਹਨ। ਇਹ ਫਿਲਮ 2018 'ਚ ਈਦ 'ਤੇ ਰਿਲੀਜ਼ ਹੋਵੇਗੀ। 'ਰੇਸ 3' 'ਚ ਸਲਮਾਨ ਖਾਨ ਦਾ ਫਰਸਟ ਲੁੱਕ ਵੀ ਜਾਰੀ ਕਰ ਦਿੱਤਾ ਹੈ। ਸਲਮਾਨ ਨੇ 'ਰੇਸ 3' ਦਾ ਫਰਸਟ ਲੁੱਕ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਸੀ। ਫਿਲਹਾਲ ਸਲਮਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਬਾਕਸ ਆਫਿਸ 'ਤੇ ਧੂਮ ਮਚਾਉਣ ਨੂੰ ਤਿਆਰ ਹੈ।


Tags: Race 3Anil KapoorRamesh TauraniSalman khanTwitter