FacebookTwitterg+Mail

Box office : 4 ਦਿਨਾਂ 'ਚ 'ਨਿਊਟਨ' ਨੇ ਕੱਢੀ ਸਿਰਫ ਲਾਗਤ, ਪਰ ਇਸ ਫਿਲਮ ਨੇ ਕਮਾਏ 100 ਕਰੋੜ

newton
26 September, 2017 08:18:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਰਾਜਕੁਮਾਰ ਰਾਓ ਦੀ ਫਿਲਮ 'ਨਿਊਟਨ' ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। 4 ਦਿਨਾਂ ਦੇ ਅੰਦਰ ਇਹ ਫਿਲਮ ਆਪਣੀ ਲਾਗਤ ਵਸੂਲਨ 'ਚ ਸਫਲ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁਕਰਵਾਰ 96 ਲੱਖ, ਦੂਜੇ ਦਿਨ ਸ਼ਨੀਵਾਰ 2.52 ਕਰੋੜ, ਤੀਜੇ ਦਿਨ ਐਤਵਾਰ 3.42 ਕਰੋੜ, ਚੋਥੇ ਦਿਨ ਸੋਮਵਾਰ 1.31 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਨੇ ਕੁੱਲ ਮਿਲਾ ਕੇ 4 ਦਿਨਾਂ 'ਚ 8.21 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦਾ ਬਜਟ ਕਰੀਬ 8-9 ਕਰੋੜ ਦੱਸਿਆ ਜਾ ਰਿਹਾ ਹੈ। ਇਸ ਹਿਸਾਬ ਨਾਲ ਫਿਲਮ ਨੇ 4 ਦਿਨਾਂ 'ਚ ਫਿਲਮ ਦੀ ਲਾਗਤ ਵਸੂਲ ਲਈ ਹੈ।


ਜੁਨੀਅਰ ਐਨ. ਟੀ. ਆਰ. ਦੀ ਤੇਲਗੂ ਫਿਲਮ 'ਜਯ ਲਵ ਕੁਸ਼' ਕਮਾਈ ਦੇ ਮਾਮਲੇ 'ਚ ਨਵਾਂ ਰਿਕਾਰਡ ਬਣਾ ਰਹੀ ਹੈ। ਵੀਰਵਾਰ ਨੂੰ ਰਿਲੀਜ਼ ਹੋਈ ਫਿਲਮ ਹੁਣ ਤੱਕ ਕਰੀਬ 100 ਕਰੋੜ ਰੁਪਏ ਕਮਾ ਚੁੱਕੀ ਹੈ। ਇਹ ਫਿਲਮ ਦੁਨੀਆ ਭਰ 'ਚ ਕਰੀਬ 4000 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Newton Rajkummar Rao Box office Jai Lava Kusa Hindi Film