FacebookTwitterg+Mail

ਨਿਆ ਸ਼ਰਮਾ ਨੇ 'ਬਿੱਗ ਬੌਸ 11' ਦਾ ਹਿੱਸਾ ਬਣਨ 'ਤੇ ਕੀਤਾ ਇਹ ਖੁਲਾਸਾ!

nia sharma
21 July, 2017 12:01:00 PM

ਮੁੰਬਈ— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ-ਬੌਸ' ਸੀਜ਼ਨ 11 ਜਲਦ ਹੀ ਆਨਏਅਰ ਹੋਣ ਵਾਲਾ ਹੈ। ਹਰ ਵਾਰ ਵਾਂਗ ਇਸ ਸਾਲ ਵੀ ਸ਼ੋਅ ਨੂੰ ਸਲਮਾਨ ਖਾਨ ਹੀ ਹੋਸਟ ਕਰਨ ਵਾਲੇ ਹਨ। ਮੀਡੀਆ ਰਿਪੋਰਟਜ਼ 'ਚ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਮਸ਼ਹੂਰ ਟੀ. ਵੀ. ਅਦਾਕਾਰਾ ਨਿਆ ਸ਼ਰਮਾ ਇਸ ਸੀਜ਼ਨ ਦਾ ਹਿੱਸਾ ਬਣ ਸਕਦੀ ਹੈ। ਨਿਆ ਇਨ੍ਹਾਂ ਖਬਰਾਂ 'ਤੇ ਖੁਦ ਸਾਹਮਣੇ ਆ ਕੇ ਕਿਹਾ ਹੈ ਕਿ ਉਹ ਇਸ ਸ਼ੋਅ ਦਾ ਹਿੱਸਾ ਨਹੀਂ ਬਣਨਾ ਜਾ ਰਹੀ।
ਜਾਣਕਾਰੀ ਮੁਤਾਬਕ ਨਿਆ ਸ਼ਰਮਾ ਨੇ ਇਕ ਬਿਆਨ 'ਚ ਕਿਹਾ ਹੈ, ''ਮੈਂ ਨਹੀਂ ਜਾਣਦੀ ਕਿ ਇਸ ਤਰ੍ਹਾਂ ਦੀਆਂ ਖਬਰਾਂ 'ਚ ਮੇਰਾ ਨਾਂ ਕਿਓਂ ਲਿਆ ਜਾ ਰਿਹਾ, ਮੈਂ ਇਨ੍ਹਾਂ ਖਬਰਾਂ ਦੇ ਸੱਚ ਹੋਣ ਦੀ ਪੁਸ਼ਟੀ ਨਹੀਂ ਕਰਦੀ।'' ਆਪਣੇ ਆਉਣ ਵਾਲੇ ਸ਼ੋਅ ਨੂੰ ਲੈ ਕੇ ਨਿਆ ਦਾ ਕਹਿਣਾ ਹੈ, ''ਮੈਂ ਨਹੀਂ ਸੋਚਿਆ ਸੀ ਕਿ ਮੈਂ ਇਸ ਸ਼ੋਅ ਦੇ 2 ਐਪੀਸੋਡ 'ਚ ਵੀ ਟਿੱਕ ਪਾਊਂਗੀ ਪਰ ਸ਼ੋਅ 'ਚ ਦਿੱਤੀ ਗਈ ਆਪਣੀ ਪਰਫਾਰਮੈਂਸ ਤੋਂ ਮੈਂ ਬਹੁਤ ਖੁਸ਼ ਹਾਂ।''


Tags: Salman khan Nia SharmaBigg boss 11TV celebrityਬਿੱਗ ਬੌਸ 11ਨਿਆ ਸ਼ਰਮਾ