FacebookTwitterg+Mail

ਪੰਜਾਬੀ ਗੀਤ 'ਤੇ ਮਸਤ ਹੋ ਕੇ ਨੱਚੀ ਮਸ਼ਹੂਰ ਅਦਾਕਾਰਾ, ਵੀਡੀਓ ਵਾਇਰਲ

nia sharma
16 March, 2018 03:16:45 PM

ਨਵੀਂ ਦਿੱਲੀ(ਬਿਊਰੋ)— ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ' ਦੀ ਸਾਬਕਾ ਮੁਕਾਬਲੇਬਾਜ਼ ਅਤੇ ਸੀਰੀਅਲ 'ਜਮਾਈ ਰਾਜਾ' ਫੇਮ ਅਦਾਕਾਰਾ ਨਿਆ ਸ਼ਰਮਾ ਨੇ ਇੰਸਟਾਗਰਾਮ 'ਤੇ ਪੋਸਟ ਕੀਤੀ ਵੀਡੀਓ ਨਾਲ ਤਹਿਲਕਾ ਮਚਾ ਦਿੱਤਾ ਹੈ। ਨਿਆ ਸ਼ਰਮਾ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਮਸਤ ਹੋ ਕੇ ਨੱਚ ਰਹੀ ਸੀ। ਨਿਆ ਇਸ ਕਦਰ ਮਸਤੀ 'ਚ ਨੱਚ ਰਹੀ ਸੀ ਕਿ ਉਹ ਨੱਚਦੇ-ਨੱਚਦੇ ਸੜਕ 'ਚ ਆ ਜਾਂਦੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਇੰਸਟਾਗਰਾਮ 'ਤੇ 10 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਉਹ ਕਿਸੇ ਬੰਗਲੇ ਦੇ ਦਰਵਾਜ਼ੇ ਕੋਲ੍ਹ ਡਾਂਸ ਕਰ ਰਹੀ ਹੈ। ਉਨ੍ਹਾਂ ਦੇ ਡਾਂਸਿੰਗ ਸਟੈਪਸ ਬੇਹੱਦ ਕਮਾਲ ਦੇ ਹਨ। ਨਿਆ ਸ਼ਰਮਾ ਨੇ ਆਪਣੇ ਇੰਸਟਾਗਰਾਮ 'ਤੇ ਵੀਡੀਓ ਨਾਲ ਕੈਪਸ਼ਨ ਦਿੱਤਾ ਹੈ। ''ਬੇਵਜ੍ਹਾ! ਤੂੰ ਹੋਵੇਗੀ ਪਾਗਲ''। 

 

A post shared by Nia Sharma (@niasharma90) on

ਜ਼ਿਕਰਯੋਗ ਹੈ ਕਿ ਨਿਆ ਸ਼ਰਮਾ ਛੋਟੇ ਪਰਦੇ ਦੀ ਵੱਡੀ ਸਟਾਰ ਬਣ ਚੁੱਕੀ ਹੈ ਤੇ ਏਸ਼ੀਆ ਦੀ ਤੀਜੀ ਮੋਸਟ ਸੈਕਸੀ ਵੂਮਨ ਦਾ ਖਿਤਾਬ ਜਿੱਤ ਚੁੱਕੀ ਹੈ। ਇਹੀ ਨਹੀਂ ਨਿਆ ਨੇ ਆਪਣੀ ਵੈੱਬ ਸੀਰੀਜ਼ 'ਟਵਿਸਟੇਡ' ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਇੰਸਟਾ 'ਤੇ ਸੈੱਟ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿੱਤੀ ਸੀ। 27 ਸਾਲਾ ਨਿਆ ਸ਼ਰਮਾ ਮੁੜ ਫਿਲਮਕਾਰ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਚ ਆਪਣੇ ਗਲੈਮਰ ਦਾ ਤੜਕਾ ਲਗਾਉਂਦੀ ਦਿਖੇਗੀ। 


Tags: Nia SharmaInstagramJamai Raja Khatron Ke KhiladiTwisted Vikram BhattGarry Sandhu

Edited By

Chanda Verma

Chanda Verma is News Editor at Jagbani.