FacebookTwitterg+Mail

ਐਮੀ ਵਿਰਕ, ਸੋਨਮ ਬਾਜਵਾ ਤੇ ਡਾਇਰੈਕਟਰ ਸਿਮਰਜੀਤ ਸਿੰਘ ਪੁੱਜੇ 'ਜਗਬਾਣੀ' ਦੇ ਵਿਹੜੇ

nikka zaildar 2
20 September, 2017 01:22:13 PM

ਜਲੰਧਰ— 22 ਸਤੰਬਰ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਨੂੰ ਤਿਆਰ ਹੈ ਐਮੀ ਵਿਰਕ ਦੀ ਅਗਲੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2'। ਫਿਲਮ ਦੀ ਸਟਾਰ ਕਾਸਟ ਐਮੀ ਵਿਰਕ, ਸੋਨਮ ਬਾਜਵਾ ਤੇ ਨਿਰਦੇਸ਼ਕ ਸਿਮਰਜੀਤ ਸਿੰਘ 'ਜਗਬਾਣੀ' ਦੇ ਵਿਹੜੇ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ 'ਨਿੱਕਾ ਜ਼ੈਲਦਾਰ 2' ਨਾਲ ਜੁੜੀਆਂ ਕੁਝ ਖਾਸ ਗੱਲਾਂ ਸ਼ੇਅਰ ਕੀਤੀਆਂ। ਫਿਲਮ 'ਚ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਜੋੜੀ ਪਰਦੇ 'ਤੇ ਲੋਕਾਂ ਦੇ ਦਿਲਾਂ ਨੂੰ ਛੂਹੇਗੀ।

'ਨਿੱਕਾ ਜ਼ੈਲਦਾਰ' ਦੀ ਅਪਾਰ ਸਫਲਤਾ ਤੋਂ ਬਾਅਦ ਇਸ ਦੇ ਸੀਕਵਲ ਵਜੋਂ ਰਿਲੀਜ਼ ਹੋ ਰਹੀ ਇਸ ਫਿਲਮ 'ਚ ਦਰਸ਼ਕ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ-ਨਾਲ ਪੁਰਾਤਨ ਪੰਜਾਬ ਦੇ ਦੀਦਾਰ ਵੀ ਕਰ ਸਕਣਗੇ।

Punjabi Bollywood Tadka

'ਪਟਿਆਲਾ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਦੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ।

Punjabi Bollywood Tadka

ਨਿਰਮਾਤਾ ਅਮਨੀਤ ਸ਼ੇਰਸਿੰਘ ਕਾਕੂ ਮੁਤਾਬਕ ਭਾਵੇਂ ਇਹ ਫਿਲਮ 'ਨਿੱਕਾ ਜ਼ੈਲਦਾਰ' ਦਾ ਸੀਕਵਲ ਹੈ ਪਰ ਦੋਹਾਂ 'ਚ ਕਾਫੀ ਫਰਕ ਹੈ। ਦੋਹਾਂ ਫਿਲਮਾਂ 'ਚ ਸਿਰਫ ਇਕੋ ਚੀਜ਼ ਸਮਾਨ ਹੈ, ਉਹ ਹੈ ਨਿੱਕੇ ਦੇ ਵਿਆਹ ਦੀ ਸਮੱਸਿਆ। ਇਸ ਫਿਲਮ 'ਚ ਐਮੀ ਵਿਰਕ ਨਾਲ ਦੋ ਹੀਰੋਇਨਾਂ ਸੋਨਮ ਬਾਜਵਾ ਤੇ ਵਾਮਿਕਾ ਗੱਬੀ ਨੇ ਕੰਮ ਕੀਤਾ ਹੈ। ਨਿੱਕਾ ਦੋਹਾਂ ਨੂੰ ਹੀ ਪਿਆਰ ਕਰਦਾ ਹੈ ਪਰ ਉਹ ਵਿਆਹ ਕਿਸ ਨਾਲ ਤੇ ਕਿਹੜੇ ਹਾਲਾਤ 'ਚ ਕਰਵਾਉਂਦਾ ਹੈ, ਇਹ ਦੇਖਣਾ ਮਜ਼ੇਦਾਰ ਹੋਵੇਗਾ।

Punjabi Bollywood Tadka

ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ ਤੇ ਵਾਮਿਕਾ ਗੱਬੀ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ ਤੇ ਰਾਣਾ ਰਣਬੀਰ ਸਮੇਤ ਕਈ ਨਾਮੀ ਕਲਾਕਾਰਾਂ ਨੇ ਅਹਿਮ ਭੂਮਿਕਾ 'ਚ ਹਨ।


Tags: Ammy VirkNikka Zaildar 2Sonam Bajwa Simerjit SinghPollywood CelebrityPunjabi Film