FacebookTwitterg+Mail

ਬੀਤੇ ਜ਼ਮਾਨੇ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦਾ ਹੈ 'ਨਿੱਕਾ ਜ਼ੈਲਦਾਰ 2' ਦਾ ਨਵਾਂ ਗੀਤ 'ਜੱਟੀ ਮਿਲੀ ਜੱਟ ਨੂੰ'

nikka zaildar 2 new song jatti mili jatt nu
16 September, 2017 02:00:56 PM

ਜਲੰਧਰ— 22 ਸਤੰਬਰ ਨੂੰ ਸਿਨੇਮਾਘਰਾਂ 'ਚ 'ਨਿੱਕਾ ਜ਼ੈਲਦਾਰ 2' ਰਿਲੀਜ਼ ਹੋਣ ਨੂੰ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ 'ਚ ਫਿਲਮ ਦਾ ਤੀਜਾ ਗੀਤ 'ਜੱਟੀ ਮਿਲੀ ਜੱਟ ਨੂੰ' ਰਿਲੀਜ਼ ਹੋਇਆ ਹੈ। ਫਿਲਮ ਦੇ ਇਸ ਗੀਤ ਨੂੰ ਦੇਖ ਤੁਹਾਨੂੰ ਪਿਛਲੇ ਜ਼ਮਾਨੇ ਦੀ ਯਾਦ ਜ਼ਰੂਰ ਆਵੇਗੀ। ਇਸ ਗੀਤ ਦੇ ਬੋਲ ਜਨਕ ਸ਼ਮੀਲਾ ਨੇ ਲਿਖੇ ਹਨ ਤੇ ਆਵਾਜ਼ ਦੋਗਾਣਾ ਜੋੜੀ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਦਿੱਤੀ ਹੈ। ਇਸ ਗੀਤ ਨੂੰ ਸੰਗੀਤ ਚਰਨਜੀਤ ਅਹੂਜਾ ਨੇ ਦਿੱਤਾ ਹੈ।


ਦੱਸਣਯੋਗ ਹੈ ਕਿ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ 'ਨਿੱਕਾ ਜ਼ੈਲਦਾਰ 2' 'ਚ ਇਸ ਵਾਰ ਡਬਲ ਧਮਾਲ ਹੋਣ ਵਾਲਾ ਹੈ। ਫ਼ਿਲਮ 'ਚ 1970 ਦਾ ਪੰਜਾਬ ਦਿਖਾਇਆ ਗਿਆ ਹੈ। ਫ਼ਿਲਮ 'ਚ ਇਸ ਵਾਰ ਇਕ ਨਹੀਂ ਦੋ-ਦੋ ਅਭਿਨੇਤਰੀਆਂ ਹਨ। ਇਕ ਪਾਸੇ ਹੈ ਸੋਨਮ ਬਾਜਵਾ ਤੇ ਦੂਜੇ ਪਾਸੇ ਹੈ ਵਾਮਿਕਾ ਗੱਬੀ। ਨਿੱਕਾ (ਐਮੀ ਵਿਰਕ) ਸੋਨਮ ਬਾਜਵਾ ਨਾਲ ਤੇ ਵਾਮਿਕਾ ਨਾਲ ਵੀ ਗੀਤ ਗਾ ਰਿਹਾ ਹੈ। ਪਟਿਆਲਾ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਨਿਰਮਾਤਾ ਅਮਨੀਤ ਸਿੰਘ ਕਾਕੂ ਦੀ ਇਹ ਫ਼ਿਲਮ ਭਾਵੇ 'ਨਿੱਕਾ ਜ਼ੈਲਦਾਰ' ਦਾ ਸੀਵਅਲ ਹੈ ਪਰ ਇਸ ਫ਼ਿਲਮ 'ਚ ਪਹਿਲੀ ਫ਼ਿਲਮ ਦਾ ਕੋਈ ਵੀ ਹਿੱਸਾ ਦਿਖਾਈ ਨਹੀਂ ਦੇਵੇਗਾ, ਬੱਸ ਦੋਵੇਂ ਫ਼ਿਲਮਾਂ 'ਚ ਇਕੋ ਚੀਜ਼ ਕਾਮਨ ਹੈ, ਉਹ ਹੈ ਨਿੱਕੇ ਦਾ ਵਿਆਹ।
'ਅੰਗਰੇਜ਼' ਅਤੇ 'ਨਿੱਕਾ ਜ਼ੈਲਦਾਰ' ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਇਸ ਫ਼ਿਲਮ 'ਚ ਵੀ ਦਰਸ਼ਕਾਂ ਨੂੰ 'ਅੰਗਰੇਜ਼' ਵਾਂਗ ਪੁਰਾਤਨ ਪੰਜਾਬ ਤੇ ਪੰਜਾਬੀ ਸੱਭਿਆਚਾਰ ਦੇ ਦੀਦਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।


Tags: Jatti Mili Jatt NuMuhammad Sadiq Ranjit KaurAmmy VirkNikka Zaildar 2Sonam Bajwa Wamiqa GabbiPollywood Celebrity