FacebookTwitterg+Mail

ਸੋਨਾਕਸ਼ੀ ਤੋਂ ਬਾਅਦ ਇਹ ਅਦਾਕਾਰਾ ਫਿਲਮ 'ਚ ਐਕਸ਼ਨ ਕਰਦੀ ਆਵੇਗੀ ਨਜ਼ਰ!

    1/10
25 October, 2016 03:24:43 PM
ਮੁੰਬਈ—ਬਾਲੀਵੁੱਡ ਅਦਾਕਾਰਾ ਫਿਲਮ 'ਏਅਰਲਿਫਟ' ਨਾਲ ਸੁਰਖੀਆਂ 'ਚ ਆਈ ਨਿਮਰਤ ਕੌਰ ਹੁਣ ਜਲਦੀ ਹੀ ਐਕਸ਼ਨ ਫਿਲਮ 'ਚ ਕੰਮ ਕਰਦੀ ਨਜ਼ਰ ਆਵੇਗੀ। 'ਫਾਰਏਵਰ ਮਾਰਕ ਡਾਇਮੰਡ ਅਤੇ ਨੂਤਨਦਾਸ ਸਮਾਰੌਹ ਕੁਲੈਕਸ਼ਨ ਲਾਂਚ ਦੇ ਮੌਕੇ 'ਤੇ ਨਿਮਰਤ ਨੇ ਦੱਸਿਆ ਕਿ ਉਹ ਜਲਦੀ ਹੀ ਇਕ ਫਿਲਮ ਸਾਈਨ ਕਰਨ ਵਾਲੀ ਹੈ।
ਨਿਮਰਤ ਨੇ ਕਿਹਾ ਕਿ ਸਮਾਂ ਆਉਣ 'ਤੇ ਇਸ ਨਵੀਂ ਫਿਲਮ ਬਾਰੇ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਨਿਮਰਤ ਨੇ ਦੱਸਿਆ ਕਿ ਉਹ ਐਕਸ਼ਨ ਫਿਲਮ ਕਰਨ ਲਈ ਬੇਹੱਦ ਉਤਸ਼ਾਹਿਤ ਹੈ।
ਖ਼ਬਰਾਂ ਮੁਤਾਬਕ ਅਜ਼ਾਦੀ ਤੋਂ ਬਾਅਦ ਓਲੰਪਿੰਕ 'ਚ ਭਾਰਤ ਦੇ ਪਹਿਲੇ ਗੋਲਡ ਮੈਡਲ 'ਤੇ ਬਣ ਰਹੀ ਫਿਲਮ ਨੂੰ 'ਗੋਲਡ' 'ਚ ਅਕਸ਼ੈ ਨਾਲ ਨਿਮਰਤ ਕੌਰ ਨੂੰ ਲਿਆ ਗਿਆ ਹੈ ਪਰ ਨਿਮਰਤ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ। ਨਿਮਰਤ ਇਸ ਤੋਂ ਪਹਿਲਾ ਅਮਰੀਕੀ ਟੀ.ਵੀ. ਸੀਰੀਜ਼ 'ਵੇਵਰਡ ਪਾਇਨਸ' ਦਾ ਵੀ ਹਿੱਸਾ ਰਹਿ ਚੁੱਕੀ ਹੈ। 34 ਸਾਲਾ ਦੀ ਨਿਮਰਤ ਕੌਰ ਹਮੇਸ਼ਾ ਹੀ ਬੋਲਡ ਰੂਪ 'ਚ ਨਜ਼ਰ ਆਉਂਦੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀਆਂ ਹਨ।

Tags: ਨਿਮਰਤ ਕੌਰਬਾਲੀਵੁੱਡਅਦਾਕਾਰਾNimarata Kaur Bollywood actress