FacebookTwitterg+Mail

ਇਸ ਅਦਾਕਾਰਾ ਦੀ ਖੂਬਸੂਰਤੀ ਦੇਖ ਰਾਜ ਕਪੂਰ ਨੇ ਦੇ ਦਿੱਤਾ ਸੀ ਫਿਲਮ ਦਾ ਆਫਰ

nimmi
17 February, 2018 05:29:25 PM

ਮੁੰਬਈ(ਬਿਊਰੋ)— 50 ਅਤੇ 60 ਦੇ ਦਸ਼ਕ ਦੀ ਬਾਲੀਵੁੱਡ ਅਭਿਨੇਤਰ‍ੀਆਂ ਦੀ ਗੱਲ ਕਰੀਏ ਤਾਂ ਨਿੰਮੀ ਦਾ ਨਾਮ ਸਭ ਤੋਂ 'ਤੇ ਆਉਂਦਾ ਹੈ। ਉਨ੍ਹਾਂ ਦੀ ਖੂਬਸੂਰਤੀ ਦਾ ਜਾਦੂ ਫਿਲਮ ਮੇਕਰਸ ਦੇ ਸਿਰ ਚੜ੍ਹ ਕੇ ਬੋਲਦਾ ਸੀ। ਉਨ੍ਹਾਂ ਦੀ ਮਾਂ ਇਕ ਚੰਗੀ ਗਾਇਕਾ ਅਤੇ ਫਿਲਮ ਅਦਾਕਾਰਾ ਸੀ। ਉਨ੍ਹਾਂ ਨੇ ਉਸ ਸਮੇਂ ਦੇ ਬਹੁਤ ਸਫਲ ਨਿਰਦੇਸ਼ਕ ਮਹਬੂਬ ਖਾਨ ਨਾਲ ਕੁਝ ਫਿਲਮਾਂ ਕੀਤੀਆਂ ਸਨ। ਨਿੰਮੀ  ਦੇ ਪਿਤਾ ਮਿਲਟਰੀ ਵਿਚ ਕਾਂਟਰੈਕਟਰ ਦੇ ਤੌਰ 'ਤੇ ਕੰਮ ਕਰਦੇ ਸਨ।
Punjabi Bollywood Tadka

ਨਿੰਮੀ 9 ਸਾਲ ਦੀ ਸੀ, ਜਦੋਂ ਉਨ੍ਹਾਂ ਦੀ ਮਾਂ ਦਾ ਇੰਤਕਾਲ ਹੋ ਗਿਆ ਸੀ, ਇਸ ਤੋਂ ਬਾਅਦ ਉਹ ਆਪਣੀ ਦਾਦੀ ਨਾਲ ਹੀ ਰਹੀ। ਬਾਅਦ 'ਚ ਨਿੰਮੀ ਮੁੰਬਈ ਆ ਗਈ ਅਤੇ ਇੱਥੋਂ ਦੀ ਹੋ ਕੇ ਰਹਿ ਗਈ। ਉਨ੍ਹਾਂ ਨੇ ਆਪਣੀ ਮਾਂ ਦਾ ਰੈਫਰੈਂਸ ਦੇ ਕੇ ਨਿਰਮਾਤਾ-ਨਿਰਦੇਸ਼ਕ ਮਹਬੂਬ ਖਾਨ ਨਾਲ ਮੁਲਾਕਾਤ ਕੀਤੀ। ਉਹ ਉਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਅੰਦਾਜ਼' ਦਾ ਨਿਰਮਾਣ ਕਰ ਰਹੇ ਸਨ, ਉਨ੍ਹਾਂ ਨੇ ਨਿੰਮੀ ਨੂੰ ਸਟੂਡੀਓ 'ਚ ਬੁਲਾਇਆ।
Punjabi Bollywood Tadka

'ਅੰਦਾਜ਼' ਦੇ ਸੈੱਟ 'ਤੇ ਨਿੰਮੀ ਦੀ ਮੁਲਾਕਾਤ ਰਾਜ ਕਪੂਰ  ਨਾਲ ਹੋਈ, ਜੋ ਉਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਬਰਸਾਤ' ਲਈ ਨਵੀਂ ਅਦਾਕਾਰਾ ਦੀ ਖੋਜ ਕਰ ਰਹੇ ਸਨ। ਉਹ ਲੀਡ ਅਦਾਕਾਰਾ ਲਈ ਨਰਗਿਸ ਨੂੰ ਸਾਇਨ ਕਰ ਚੁੱਕੇ ਸਨ। ਰਾਜ ਕਪੂਰ ਨਿੰਮੀ ਦੀ ਖੂਬਸੂਰਤੀ ਤੋਂ ਇੰਨ੍ਹੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਫਿਲਮ 'ਚ ਸਹਾਇਕ ਐਕਟਰੈਸ ਦੇ ਰੂਪ 'ਚ ਕੰਮ ਕਰਨ ਦਾ ਪ੍ਰਸਤਾਵ ਉਨ੍ਹਾਂ ਸਾਹਮਣੇ ਰੱਖ ਦਿੱਤਾ, ਇਸ ਨੂੰ ਨਿੰਮੀ ਨੇ ਮੰਨ ਲਿਆ।
Punjabi Bollywood Tadka

1949 'ਚ ਦਿਖਾਈ ਗਈ ਫਿਲਮ 'ਬਰਸਾਤ' ਦੀ ਸਫਲਤਾ ਤੋਂ ਬਾਅਦ ਐਕਟਰੈਸ ਨਿੰਮੀ ਫਿਲਮ ਇੰਡਸਟਰੀ 'ਚ ਛਾਂ ਗਈ। ਇਸ ਤੋਂ ਬਾਅਦ ਉਨ੍ਹਾਂ ਨੇ 'ਸਜ਼ਾ', 'ਦੀਦਾਰ', 'ਆਨ', 'ਦਾਗ' ਵਰਗੀਆਂ ਕਈ ਹੋਰ ਫਿਲਮਾਂ 'ਚ ਕੰਮ ਕੀਤਾ। ਉਹ 50 ਦੇ ਦਸ਼ਕ ਦੀ ਮਸ਼ਹੂਰ ਅਦਾਕਾਰ ਸੀ।


Tags: NimmiRaj KapoorBarsaatSazaaDaag AandhiyanKasturi

Edited By

Manju

Manju is News Editor at Jagbani.