FacebookTwitterg+Mail

ਆਰਮੀ ਅਫਸਰ ਦੀ ਬੇਟੀ ਹੈ ਇਹ ਅਦਾਕਾਰਾ, ਠੁਕਰਾਏ ਸਨ 30 ਫਿਲਮਾਂ ਦੇ ਆਫਰ

nimrat kaur
13 March, 2018 05:04:32 PM

ਮੁੰਬਈ (ਬਿਊਰੋ)— ਅਭਿਨੇਤਾ ਇਰਫਾਨ ਖਾਨ ਨਾਲ ਫਿਲਮ 'ਲੰਚ ਬਾਕਸ', ਅਕਸ਼ੇ ਕੁਮਾਰ ਨਾਲ 'ਏਅਰਲਿਫਟ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਨਿਮਰਤ ਕੌਰ 13 ਮਾਰਚ ਨੂੰ 36 ਸਾਲ ਦੀ ਹੋ ਗਈ ਹੈ। 1982 ਨੂੰ ਰਾਜਸਥਾਨ ਦੇ ਪਿਲਾਨੀ 'ਚ ਜਨਮੀ ਨਿਮਰਤ ਦੇ ਪਿਤਾ ਇੰਡੀਅਨ ਆਰਮੀ 'ਚ ਅਫਸਰ ਸਨ। 1994 'ਚ ਉਹ ਕਸ਼ਮੀਰ 'ਚ ਅੱਤਵਾਦੀਆਂ ਨਾਲ ਹੋਈ ਲੜਾਈ 'ਚ  ਸ਼ਹੀਦ ਹੋ ਗਏ ਸਨ।

PunjabKesari
ਨਿਮਰਤ ਨੇ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਪੜ੍ਹਾਈ ਕੀਤੀ ਹੈ। ਉੱਥੇ ਹੀ ਕਾਲਜ 'ਚ ਥੀਏਟਰ 'ਚ ਹਿੱਸਾ ਲੈਂਦੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਨਿਮਰਤ ਨੇ 'ਵਨ ਨਾਈਟ ਵਿਦ ਦਿ ਕਿੰਗ' ਨਾਂ ਦੀ ਇੰਗਲਿਸ਼ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

PunjabKesari
ਫਿਲਮ ਲੰਚ ਬਾਕਸ ਦੀ ਸਫਲਤਾ ਤੋਂ ਬਾਅਦ ਨਿਮਰਤ ਨੇ ਕਰੀਬ 27 ਫਿਲਮਾਂ ਦੇ ਆਫਰ ਠੁਕਰਾ ਦਿੱਤੇ ਸਨ। ਬਾਅਦ 'ਚ ਉਨ੍ਹਾਂ ਅਕਸ਼ੇ ਕੁਮਾਰ ਦੀ ਫਿਲਮ 'ਏਅਰਲਿਫਟ' 'ਚ ਕੰਮ ਕੀਤਾ। ਫਿਲਮ 'ਲੰਚਬਾਕਸ 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਗਈ ਸੀ। ਇਸ ਫਿਲਮ 'ਚ ਨਵਾਜ਼ੂਦੀਨ ਸਿੱਦਿਕੀ ਅਤੇ ਇਰਫਾਨ ਖਾਨ ਉਨ੍ਹਾਂ ਦੇ ਸਹਿ-ਅਭਿਨੇਤਾ ਸਨ।

PunjabKesari
ਨਿਮਰਤ ਸਭ ਤੋਂ ਪਹਿਲਾਂ ਮਿਊਜ਼ਿਕ ਵੀਡੀਓ ਕਰਕੇ ਲਾਈਮਲਾਈਟ 'ਚ ਆਈ। ਇਸ ਤੋਂ ਬਾਅਦ ਉਹ 'ਕੈਡਬਰੀ ਡੇਰੀ ਮਿਲਕ' ਦੀ ਐਡ 'ਚ ਦਿਖਾਈ ਦਿੱਤੀ। ਨਿਮਰਤ ਨੂੰ 2013 'ਚ ਅਮਜੋਨਾਸ ਫਿਲਮ ਫੈਸਟੀਵਲ ਐਵਾਰਡ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ 2014 'ਚ ਫਰੈਸ ਫੇਸ ਲਈ ਵਾਗ ਬਿਊਟੀ ਐਵਾਰਡ ਅਤੇ 2015 'ਚ ਸਿਨੇਮਾ 'ਚ ਆਪਣੇ ਸਹਿਯੋਗ ਲਈ ਗਰੇਟ ਵੁਮਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

PunjabKesari


Tags: Nimrat Kaur Birthday Army Officer Offer The Lunchbox Bollywood Actress

Edited By

Kapil Kumar

Kapil Kumar is News Editor at Jagbani.