FacebookTwitterg+Mail

ਨਿਮਰਤ ਖਹਿਰਾ ਦਾ 'ਡਿਜ਼ਾਈਨਰ' ਗੀਤ ਯੂਟਿਊਬ 'ਤੇ ਟਰੈਂਡਿੰਗ 'ਚ, ਇੰਨੇ ਲੱਖ ਵਾਰ ਦੇਖਿਆ ਗਿਆ (ਵੀਡੀਓ)

nimrat khaira designer song trending on youtube
21 November, 2017 02:21:19 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਨਿਮਰਤ ਖਹਿਰਾ ਦਾ ਗੀਤ 'ਡਿਜ਼ਾਈਨਰ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਦੇ ਕੁਝ ਘੰਟਿਆਂ ਅੰਦਰ ਹੀ ਇਹ ਗੀਤ ਯੂਟਿਊਬ 'ਤੇ ਟਰੈਂਡ ਕਰਨ ਲੱਗ ਗਿਆ ਹੈ। ਖਬਰ ਲਿਖੇ ਜਾਣ ਤਕ ਇਹ ਗੀਤ ਯੂਟਿਊਬ 'ਤੇ 7ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ ਸਾਢੇ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
Punjabi Bollywood Tadka
ਦੱਸਣਯੋਗ ਹੈ ਕਿ 'ਡਿਜ਼ਾਈਨਰ' ਹੁਣ ਤਕ ਰਿਲੀਜ਼ ਹੋਏ ਨਿਮਰਤ ਖਹਿਰਾ ਦੇ ਗੀਤਾਂ ਨਾਲੋਂ ਬਿਲਕੁਲ ਵੱਖਰਾ ਹੈ। ਗੀਤ 'ਚ ਨਿਮਰਤ ਖਹਿਰਾ ਦੀ ਅਰਬਨ ਲੁੱਕ, ਹੈਪੀ ਰਾਏਕੋਟੀ ਦੇ ਅਰਬਨ ਬੋਲ, ਦੀਪ ਜੰਡੂ ਦਾ ਅਰਬਨ ਮਿਊਜ਼ਿਕ ਤੇ ਬਲਜੀਤ ਸਿੰਘ ਦਿਓ ਦਾ ਅਰਬਨ ਡਾਇਰੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

ਗਿੱਪੀ ਗਰੇਵਾਲ ਦੇ 'ਹੰਬਲ ਮਿਊਜ਼ਿਕ' ਹੇਠ 'ਡਿਜ਼ਾਈਨਰ' ਗੀਤ ਰਿਲੀਜ਼ ਹੋਇਆ ਹੈ। ਗੀਤ ਦੇ ਸ਼ੁਰੂ ਤੋਂ ਲੈ ਕੇ ਅਖੀਰ ਤਕ ਨਜ਼ਰਾਂ ਬਸ ਨਿਮਰਤ ਖਹਿਰਾ ਦੇ ਸਟਾਈਲ 'ਤੇ ਟਿਕੀਆਂ ਰਹਿੰਦੀਆਂ ਹਨ। ਗੀਤ ਨੂੰ ਉਸ ਦੇ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ ਤੇ ਜਿਸ ਤਰ੍ਹਾਂ ਇਸ ਗੀਤ ਨੂੰ ਹੁੰਗਾਰਾ ਮਿਲ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਨਿਮਰਤ ਖਹਿਰਾ ਦਾ ਅਰਬਨ ਸਟਾਈਲ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ।


Tags: Nimrat Khaira Designer Gippy Grewal Humble Music Happy Raikoti Deep Jandu Baljit Singh Deo