FacebookTwitterg+Mail

ਨਿੰਜਾ ਦੇ ਨਵੇਂ ਗੀਤ 'ਜੱਟਾਂ ਦਾ ਪੁੱਤ ਮਾੜਾ ਹੋ ਗਿਆ' ਦਾ ਟੀਜ਼ਰ ਰਿਲੀਜ਼

08 January, 2017 10:16:07 PM
ਜਲੰਧਰ— ਪੰਜਾਬੀ ਗਾਇਕ ਅਮਿਤ ਭੱਲਾ (ਨਿੰਜਾ) ਦੇ ਨਵੇਂ ਗੀਤ 'ਜੱਟਾਂ ਦਾ ਪੁੱਤ ਮਾੜਾ ਹੋ ਗਿਆ' ਦਾ ਟੀਜ਼ਰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਟੀਜ਼ਰ ਨੂੰ ਕਾਫੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜੱਸੀ ਲੋਹਕਾ ਨੇ ਲਿਖਿਆ ਹੈ ਅਤੇ ਮਿਊਜ਼ਿਕ ਮਿਸਟਰ ਵੀ ਗਰੂਵਜ਼ ਨੇ ਦਿੱਤਾ ਹੈ। ਨਿੰਜਾ ਦਾ ਇਹ ਪੂਰਾ ਗੀਤ 13 ਜਨਵਰੀ ਨੂੰ ਰਿਲੀਜ਼ ਹੋਵੇਗਾ।
ਇਸ ਤੋਂ ਪਹਿਲਾਂ ਨਿੰਜਾ ਦਾ ਗੀਤ 'ਉਹ ਕਿਉਂ ਨਹੀਂ ਜਾਣ ਸਕੇ' ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੀ ਵੀਡੀਓ ਕਾਫੀ ਵਧੀਆ ਬਣਾਈ ਗਈ ਹੈ, ਜਿਸ ਵਿਚ ਨਿੰਜਾ ਇਕ ਗਾਇਕ ਦੀ ਭੂਮਿਕਾ 'ਚ ਨਜ਼ਰ ਆਏ।

Tags: ਨਿੰਜਾਜੱਟਾਂ ਦਾ ਪੁੱਤ ਮਾੜਾ ਹੋ ਗਿਆਟੀਜ਼ਰ ਰਿਲੀਜ਼ NinjaJattan Da Putt Mada Ho Gya teaser release