FacebookTwitterg+Mail

ਇਨ੍ਹਾਂ ਬਾਲੀਵੁੱਡ ਸਟਾਰਜ਼ ਦੀ ਮੁਰੀਦ ਹੈ 'ਚੰਨਾ ਮੇਰਿਆ' ਦੀ ਸਟਾਰ ਕਾਸਟ

ninja
22 July, 2017 04:01:27 PM

ਜਲੰਧਰ— ਪੰਜਾਬੀ ਗਾਇਕ ਨਿੰਜਾ ਅਤੇ ਅੰਮ੍ਰਿਤ ਮਾਨ ਦੀ ਸ਼ਾਨਦਾਰ ਗਾਇਕੀ ਦੇ ਤਾਂ ਅਸੀ ਸਾਰੇ ਕਾਇਲ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਲੀਵੁੱਡ ਇੰਡਸਟਰੀ ਇਹ ਦੋਵੇਂ ਸਟਾਰ ਕਿਸ ਸਟਾਰ ਦੇ ਕਾਇਲ ਹਨ? ਅੱਜ ਅਸੀਂ ਤੁਹਾਡਾ ਧਿਆਨ ਇਸੇ ਵਿਸ਼ੇ ਦੇ ਲੈ ਕੇ ਜਾਣਾ ਚਾਹੁੰਦੇ ਹਾਂ। ਅਸਲ 'ਚ ਇਹ ਦੋਵੇਂ ਸਟਾਰ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਦੀਪਿਕਾ ਪਾਦੁਕੋਣ ਅਤੇ ਅਨੁਸ਼ਕਾ ਸ਼ਰਮਾ ਦੇ ਮੁਰੀਦ ਹਨ। ਇਕ ਇੰਟਰਵਿਊ ਦੌਰਾਨ ਜਦੋਂ ਇਨ੍ਹਾਂ ਦੋਹਾਂ ਕੋਲੋਂ ਫੇਵਰੇਟ ਬਾਲੀਵੁੱਡ ਸਟਾਰਜ਼ ਬਾਰੇ ਪੁੱਛਿਆ ਗਿਆ ਤਾਂ ਨਿੰਜਾ ਨੇ ਅਨੁਸ਼ਕਾ ਸ਼ਰਮਾ ਦਾ ਨਾਂ ਲਿਆ ਅਤੇ ਅੰਮ੍ਰਿਤ ਮਾਨ ਨੇ ਦੀਪਿਕਾ ਪਾਦੂਕੋਣ ਦਾ ਨਾਂ ਦੱਸਿਆ। ਇਨ੍ਹਾਂ ਦੋਹਾਂ ਇਲਾਵਾ ਨਿੰਜਾ ਦੀ ਸਹਿ ਅਦਾਕਾਰਾ ਪਾਇਲ ਰਾਜਪੂਤ ਨੇ ਵੀ ਦੱਸਿਆ ਕਿ ਉਹ ਨਵਾਜ਼ੂਦੀਨ ਸਿੱਦੀਕੀ ਅਤੇ ਇਰਫਾਨ ਖਾਨ ਦੇ ਅਭਿਨੈ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਪਾਲੀਵੁੱਡ ਫਿਲਮ 'ਚੰਨਾ ਮੇਰਿਆ' ਪਿਛਲੇ ਹਫਤੇ ਰਿਲੀਜ਼ ਹੋਈ ਹੈ, ਜਿਸ ਦੇ ਸੰਗੀਤ, ਸਕ੍ਰਿਪਟ ਅਤੇ ਡਾਇਲਾਗਜ਼ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ। ਫਿਲਮ ਦੇ ਸਟਾਰਜ਼ ਨਿੰਜਾ, ਅੰਮ੍ਰਿਤ ਮਾਨ, ਯੋਗਰਾਜ ਸਿੰਘ, ਹੀਰੋਇਨ ਪਾਇਲ ਰਾਜਪੂਤ ਅਤੇ ਹੋਰ ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ ਹੈ। ਫਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਮੰਨਣਾ ਹੈ ਕਿ ਪੰਜਾਬੀ ਫਿਲਮਾਂ 'ਚ 'ਚੰਨਾ ਮੇਰਿਆ' ਨੇ ਇਕ ਹੋਰ ਸਫਲਤਾ ਦਾ ਅਧਿਆਏ ਜੋੜ ਦਿੱਤਾ ਹੈ। ਨਿੰਜਾ ਅਤੇ ਅੰਮ੍ਰਿਤ ਮਾਨ ਦੀ ਜੋੜੀ ਨੇ ਫਿਲਮ 'ਚ ਵੱਖਰਾ ਹੀ ਰੰਗ ਬਿਖੇਰਿਆ ਹੈ।


Tags: Ninja Amrit maan Payal rajput Deepika padukoneAnushka sharmaਨਿੰਜਾਅੰਮ੍ਰਿਤ ਮਾਨ ਅਨੁਸ਼ਕਾ ਸ਼ਰਮਾਦੀਪਿਕਾ ਪਾਦੂਕੋਣ