FacebookTwitterg+Mail

ਇਸ ਤਰ੍ਹਾਂ ਹੋਇਆ ਸੀ ਏਡਸ, ਆਖਿਰੀ ਦਿਨਾਂ 'ਚ ਸੜਕ 'ਤੇ ਇਸ ਹਾਲਤ 'ਚ ਮਿਲੀ ਸੀ ਨਿਸ਼ਾ (ਦੇਖੋ ਤਸਵੀਰਾਂ)

    1/3
19 February, 2017 10:10:40 PM
ਹੈਦਰਾਬਾਦ— ਨਿਸ਼ਾ ਨੂਰ ਨਾਂ ਸੁਣਨ 'ਚ ਤਾਂ ਅਣਸੁਣਿਆ ਲੱਗ ਰਿਹਾ ਹੈ ਪਰ 80 ਦੇ ਦਹਾਕੇ 'ਚ ਦੱਖਣੀ ਭਾਰਤੀ ਫਿਲਮ ਇੰਡਸਟਰੀ 'ਚ ਬਹੁਤ ਮਸ਼ਹੂਰ ਸੀ। ਨਿਸ਼ਾ ਦੀ ਪ੍ਰਸਿੱਧੀ ਕੁਝ ਇਸ ਤਰ੍ਹਾਂ ਸੀ ਕਿ ਰਜਨੀਕਾਂਤ ਅਤੇ ਕਮਲ ਹਾਸਨ ਵਰਗੇ ਵੱਡੇ ਸਿਤਾਰੇ ਵੀ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਸੀ। ਕੁਝ ਫਿਲਮਾਂ 'ਚ ਨਿਸ਼ਾ ਇਨ੍ਹਾਂ ਸਿਤਾਰਿਆਂ ਨਾਲ ਵੀ ਨਜ਼ਰ ਆਈ ਸੀ। ਇਨ੍ਹੀ ਪ੍ਰਸਿੱਧੀ ਤੋਂ ਬਾਅਦ ਵੀ ਨਿਸ਼ਾ ਨੂੰ ਜੋ ਮੁਕਾਮ ਮਿਲਨਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਕਿਹਾ ਜਾਂਦਾ ਹੈ ਕਿ ਨਿਸ਼ਾ ਨੂੰ ਇੱਕ ਪ੍ਰੋਡਿਊਸਰ ਨੇ ਧੋਖੇ ਨਾਲ ਵੈਸ਼ਵਾ 'ਚ ਧਕੇਲ ਦਿੱਤਾ ਸੀ। ਇਸ ਤੋਂ ਬਾਅਦ ਹੋਇਆ ਇਹ ਕਿ ਇੰਡਸਟਰੀ ਦੇ ਸਾਰੇ ਲੋਕ ਉਸ ਤੋਂ ਦੂਰ ਹੋ ਗਏ। ਜਦੋਂ ਕੋਈ ਚਾਰਾ ਨਹੀਂ ਦਿਖਇਆ ਤਾਂ ਨਿਸ਼ਾ ਫਿਲਮ ਇੰਡਸਟਰੀ ਛੱਡ ਦਿੱਤੀ ਪਰ ਇਸ ਤੋਂ ਬਾਅਦ ਉਸ ਦੇ ਹਾਲਾਤ ਹੋਰ ਵੀ ਖਰਾਬ ਹੋ ਗਏ।
ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੀ ਸੜਕ 'ਤੇ ਮਿਲੀ ਨਿਸ਼ਾ
ਹੌਲੀ-ਹੌਲੀ ਨਿਸ਼ਾ ਦੇ ਆਰਥਿਕ ਹਾਲਾਤ ਹੋਰ ਵੀ ਖਰਾਭ ਹੁੰਦੇ ਗਏ। ਕਿਹਾ ਜਾਂਦਾ ਹੈ ਕਿ ਆਖਿਰੀ ਦਿਨਾਂ 'ਚ ਹਾਲਤ ਇੰਨ੍ਹੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕਿ ਉਸ ਨੂੰ ਸੜਕ 'ਤੇ ਡਿੱਗੀ ਪਾਇਆ ਗਿਆ ਸੀ। ਇਸ ਦੌਰਾਨ ਉਹ ਜ਼ਿੰਦਗੀ ਦੇ ਆਖਿਰ ਸਾਹ ਗਿਣ ਰਹੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਨੂੰ ਏਡਸ ਹੈ। ਸਾਲ 2007 'ਚ ਨਿਸ਼ਾ ਇਹ ਜੰਗ ਹਾਰ ਗਈ। ਸੂਤਰਾਂ ਮੁਤਾਬਕ, ਜਦੋਂ ਨਿਸ਼ਾ ਨੂੰ ਨਾਗੋਰ ਦੀ ਦਰਗਾਹ ਦੇ ਕੋਲ ਦੇਖਿਆ ਗਿਆ ਤਾਂ ਉਸ ਸਮੇਂ ਉਸ ਦੇ ਸਰੀਰ 'ਤੇ ਕੀੜੇ ਅਤੇ ਕੀੜੀਆਂ ਚੱਲ ਰਹੇ ਸਨ।
ਨਿਸ਼ਾ ਨੇ ਕੁਝ ਮਸ਼ਹੂਰ ਫਿਲਮਾਂ 'ਚ ਕੀਤਾ ਸੀ ਕੰਮ
ਕਲਿਆਣ ਅਗਥਿਗਲ (1986), 'ਅਯੱਰ ਦਿ ਗ੍ਰੇਟ' (1990), 'ਚੁਵਾਪੂ ਨਾਡਾ', 'ਮਿਮਿਕ ਐਕਸ਼ਨ 500' ਅਤੇ 'ਇਨਿਮਈ ਈਧੋ' ਆਦਿ ਫਿਲਮਾਂ 'ਚ ਕੰਮ ਕੀਤਾ ਸੀ।

Tags: Nisha NoorAIDSNagore Dargahਨਿਸ਼ਾ ਨੂਰਏਡਸਨਾਗੋਰ ਦਰਗਾਹ