FacebookTwitterg+Mail

'ਦ ਵਾਈਸ ਇੰਡੀਆਂ ਕਿੱਡਸਜ਼' ਦੀ ਵਿਜੇਤਾ ਬਣੀ ਉੱਤਰ ਪ੍ਰਦੇਸ਼ ਦੀ ਨਿਸ਼ਠਾ ਸ਼ਰਮਾ!

niti
25 October, 2016 04:23:27 PM
ਮੁੰਬਈ— ਰਿਐਲਿਟੀ ਸ਼ੋਅ 'ਦ ਵਾਈਸ ਇੰਡੀਆਂ ਕਿੱਡਸਜ਼' ਦੇ ਪਹਿਲੇ ਸੀਜ਼ਨ ਦੀ ਵਿਜੇਤਾ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਨਿਸ਼ਠਾ ਸ਼ਰਮਾ ਰਹੀ ਹੈ। ਇਸ ਦੇ ਗ੍ਰੈਂਡ ਫਿਨਾਲੇ 'ਚ 'ਐ ਦਿਲ ਹੈ ਮੁਸ਼ਕਿਲ' ਦੇ ਕਲਾਕਾਰ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਪ੍ਰਤੀਯੋਗੀਆਂ ਦਾ ਹੌਸਲਾ ਵਧਾਉਣ ਲਈ ਪਹੁੰਚੇ ਸੀ। ਸ਼ਾਨ, ਸ਼ੇਖਰ ਰਾਵਜਾਨੀ ਅਤੇ ਨੀਤੀ ਮੋਹਨ ਇਸ ਸ਼ੋਅ 'ਚ ਕੋਚ ਸਨ। ਸ਼ੋਅ 'ਚ ਨੇਤਰਹੀਣ ਆਡੀਸ਼ਨ ਲਏ ਗਏ ਸਨ। ਇਸ ਦੇ ਸਵਰੂਪ 'ਚ ਬੈਟਲ ਰਾਊਂਡਸ ਸ਼ਾਮਲ ਸੀ। ਸੁਲਤਾਨਪੁਰ ਦੀ ਨਿਸ਼ਠਾ ਨੇ ਟੀਮ ਨੀਤੀ ਦੇ ਵੱਲੋਂ ਇਸ 'ਚ ਹਿੱਸਾ ਲਿਆ ਸੀ। ਨਿਸ਼ਠਾ ਨੂੰ ਯੂਨੀਵਰਸਲ ਮਿਊਜ਼ਿਕ ਦੇ ਵੱਲੋਂ ਰਿਕਾਡਿੰਗ ਕਰਾਰ ਅਤੇ ਐਂਡ ਟੀ. ਵੀ. ਦੇ ਵੱਲੋਂ 25 ਲੱਖ ਰੁਪਏ ਦਾ ਚੈੱਕ ਮਿਲਿਆ ਹੈ।
ਖਬਰਾਂ ਮੁਤਾਬਕ ਖਿਤਾਬ ਜਿੱਤਣ ਤੋਂ ਬਾਅਦ ਨਿਸ਼ਠਾ ਨੇ ਕਿਹਾ, ''ਮੈਨੂੰ ਕਾਫੀ ਚੰਗਾ ਮਹਿਸੂਸ ਹੋ ਰਿਹਾ ਹੈ। ਮੈਂ ਕੋਚ ਨੀਤੀ ਮੈਮ ਨੂੰ ਧੰਨਵਾਦ ਕਰਦੀ ਹਾਂ। ਜਿੰਨ੍ਹਾਂ ਨੇ ਮੈਨੂੰ ਮਾਰਗਦਰਸ਼ਨ ਦਿੱਤਾ, ਸਿਖਾਇਆ ਅਤੇ ਜਿੱਤ ਵੱਲ ਪ੍ਰੇਰਿਤ ਕੀਤਾ। ਮੈਂ ਆਪਣੇ ਮਾਤਾ-ਪਿਤਾ ਦਾ ਵੀ ਧੰਨਵਾਦ ਕਰਦੀ ਹਾਂ, ਉਹ ਹਮੇਸ਼ਾਂ ਮੇਰੇ ਨਾਲ ਖੜ੍ਹੇ ਰਹੇ ਅਤੇ ਮੈਨੂੰ ਪ੍ਰੇਰਿਤ ਕੀਤਾ।'' ਇਸ ਸ਼ੋਅ ਦੀ ਯਾਤਰਾ ਭਾਰਤ ਤੋਂ ਆਏ 94 ਪ੍ਰਤੀਯੋਗੀਆਂ ਨਾਲ ਸ਼ੁਰੂ ਹੋਈ ਸੀ। ਜਿਸ 'ਚ 18 ਪ੍ਰਤੀਯੋਗੀ ਅੰਤਿਮ ਦੌਰ 'ਚ ਪਹੁੰਚੇ ਸੀ। ਇਨ੍ਹਾਂ ਨੂੰ ਹਰ ਹਫਤੇ ਦਰਸ਼ਕਾਂ ਦੇ ਵੋਟ ਦੇ ਆਧਾਰ 'ਤੇ ਚੁਣਿਆਂ ਗਿਆ ਸੀ।
ਅੰਤਿਮ ਦੌਰ 'ਚ ਪਹੁੰਚਣ ਵਾਲੇ 6 ਪ੍ਰਤੀਯੋਗੀਆਂ 'ਚ ਤਿੰਨ ( ਕਾਵਯਾ ਲਿਮਯੇ, ਵਿਸ਼ਵਪ੍ਰਸਾਦ ਅਤੇ ਨਿਸ਼ਠਾ ਸ਼ਰਮਾ) ਟੀਮ ਨੀਤੀ ਦੇ ਵੱਲੋਂ ਸੀ, ਦੋ ਪ੍ਰਤੀਯੋਗੀ (ਪੂਜਾ ਇੰਸਾ ਅਤੇ ਪ੍ਰਿਯੰਕਾ ਸ਼ਰਮਾ) ਟੀਮ ਸ਼ਾਨ ਦੇ ਵੱਲੋਂ ਅਤੇ ਇਕ ਪ੍ਰਤੀਯੋਗੀ (ਸ਼੍ਰੇਯਾ ਬਾਸੂ) ਟੀਮ ਸ਼ੇਖਰ ਦੇ ਵੱਲੋਂ ਸੀ। ਇਸ ਸ਼ੋਅ ਦੀ ਰਨਰ ਅਪ ਪੂਜਾ ਇੰਸਾ ਅਤੇ ਕਾਵਯਾ ਲਿਮਯੇ ਨੂੰ 10-10 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਹੋਰ ਤਿੰਨਾਂ ਪ੍ਰਤੀਯੋਗੀਆਂ ਨੂੰ ਵੀ ਤੋਹਫੇ ਦਿੱਤੇ ਗਏ।

Tags: ਨੀਤੀਸ਼ਾਨ ਸ਼ੇਖਰNiti shan Shekhar