FacebookTwitterg+Mail

ਬੀਚ 'ਤੇ ਬਿਕਨੀ 'ਚ ਬੋਲਡ ਅਵਤਾਰ 'ਚ ਨਜ਼ਰ ਆਈ ਮਨਵੀਰ ਗੁਰਜਰ ਦੀ 'ਗਰਲਫ੍ਰੈਂਡ'

    1/5
22 March, 2017 05:54:51 PM
ਮੁੰਬਈ- 'ਬਿਗ ਬੌਸ 10' ਦੇ ਜੇਤੂ ਮਨਵੀਰ ਗੁਰਜਰ ਦੀ ਗਰਲਫ੍ਰੈਂਡ ਅਤੇ ਐਕਸ ਮੁਕਾਬਲੇਬਾਜ਼ ਨਿਤਿਭਾ ਕੌਲ ਆਪਣੇ ਬੋਲਡ ਅਵਤਾਰ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਨਿਤਿਭਾ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੀਚ 'ਤੇ ਬਿਕਨੀ 'ਚ ਨਜ਼ਰ ਆ ਰਹੀ ਹੈ। ਇਸ ਫੋਟੋ 'ਚ ਨਿਤਿਭਾ ਕਾਫੀ ਬੋਲਡ ਲੱਗ ਰਹੀ ਹੈ। ਨਿਤਿਭਾ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਇਸ ਦਾ ਕੈਪਸ਼ਨ ਦਿੱਤਾ ਹੈ,"Mjssing these beach baby moments".
ਦੱਸ ਦਈਏ ਕਿ ਨਿਤਿਭਾ ਇਨ੍ਹੀਂ ਦਿਨੀਂ ਮਾਡਲਿੰਗ 'ਚ ਹੱਥ ਅਜ਼ਮਾ ਰਹੀ ਹੈ। ਨਿਤਿਭਾ ਨੇ ਹਾਲ ਹੀ 'ਚ 'ਮਾਈਨ ਇਨ ਯੋਅਰਜ਼ ਵੈਡਿੰਗ ਸ਼ੋਅ' ਨਾਲ ਮਾਡਲਿੰਗ ਅਸਾਈਨਮੇਂਟ ਸਾਈਨ ਕਰਕੇ ਆਪਣਾ ਪਹਿਲਾ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਨਿਤਿਭਾ ਪਿੰਕ ਫਲੋਰਲ ਡਰੈੱਸ 'ਚ ਨਜ਼ਰ ਆਈ ਸੀ, ਜਿਸ ਦੀਆਂ ਫੋਟੋਜ਼ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਸਨ। ਦੱਸ ਦਈਏ ਕਿ ਨਿਤਿਭਾ ਨੂੰ ਡਾਂਸ ਰਿਐਲਟੀ ਸ਼ੋਅ 'ਨੱਚ ਬਲੀਏ' ਲਈ ਵੀ ਸੰਪਰਕ ਕੀਤਾ ਗਿਆ ਸੀ। ਹਾਲਾਂਕਿ ਉਹ ਸ਼ੋਅ ਦਾ ਹਿੱਸਾ ਹੈ ਜਾਂ ਨਹੀਂ, ਅਜੇ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਹੈ।

Tags: Beach Bikini nitibha callManveer Gurjar ਮਨਵੀਰ ਗੁਰਜਰ ਨਿਤਿਭਾ ਕੌਲ

About The Author

Anuradha Sharma

Anuradha Sharma is News Editor at Jagbani.