FacebookTwitterg+Mail

ਵਿਆਹ ਕਰਨ ਦੀ ਜਲਦਬਾਜ਼ੀ ਨਹੀਂ : ਤੁਸ਼ਾਰ ਕਪੂਰ

no rush to get married  tushar kapoor
20 August, 2016 07:38:55 AM

ਮੁੰਬਈ— ਬਾਲੀਵੁੱਡ ਅਦਾਕਾਰ ਤੁਸ਼ਾਰ ਕਪੂਰ ਨੂੰ ਅਜੇ ਵਿਆਹ ਕਰਵਾਉਣ ਦੀ ਕੋਈ ਜਲਦਬਾਜ਼ੀ ਨਹੀਂ ਹੈ। ਤੁਸ਼ਾਰ ਹਾਲ ਹੀ 'ਚ ਸਿੰਗਲ ਪੇਰੈਂਟ ਬਣਿਆ ਹੈ। ਤੁਸ਼ਾਰ ਨੇ ਜੋ ਮਿਸਾਲ ਪੇਸ਼ ਕੀਤੀ ਹੈ, ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਸਫਲਤਾ ਹੈ। ਨਾ ਸਿਰਫ ਬਾਲੀਵੁੱਡ, ਸਗੋਂ ਇੰਡਸਟਰੀ ਤੋਂ ਬਾਹਰ ਵੀ ਤੁਸ਼ਾਰ ਦੇ ਇਸ ਕਦਮ ਦੀ ਤਾਰੀਫ ਕੀਤੀ ਗਈ। ਹਾਲਾਂਕਿ ਵਿਆਹ ਨੂੰ ਲੈ ਕੇ ਤੁਸ਼ਾਰ ਅਜੇ ਵੀ ਜਲਦਬਾਜ਼ੀ ਕਰਨ ਦੇ ਮੂਡ 'ਚ ਨਹੀਂ ਹੈ। ਤੁਸ਼ਾਰ ਨੇ ਕਿਹਾ, ''ਮੈਂ ਵਿਆਹ 'ਚ ਵਿਸ਼ਵਾਸ ਰੱਖਦਾ ਹਾਂ। ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤ ਵੱਡੀ ਗੱਲ ਹੈ। ਜੋ ਮੇਰੀ ਕਿਸਮਤ 'ਚ ਹੋਵੇਗਾ, ਮੈਨੂੰ ਮਿਲ ਜਾਵੇਗਾ। ਫਿਲਹਾਲ ਮੈਂ ਬਾਪ ਬਣਨਾ ਚਾਹੁੰਦਾ ਸੀ ਕਿਉਂਕਿ ਸਮਾਂ ਦੌੜ ਰਿਹਾ ਹੈ।''


Tags: ਤੁਸ਼ਾਰਜਲਦਬਾਜ਼ੀਵਿਆਹ Tusharrushmarried