FacebookTwitterg+Mail

'ਨੂਰ' ਦਾ ਪਹਿਲਾ ਟਰੇਲਰ ਹੋਇਆ ਰਿਲੀਜ਼, ਦਿਖਿਆ ਸੋਨਾਕਸ਼ੀ ਦਾ ਵੱਖ ਅੰਦਾਜ਼

07 March, 2017 06:02:15 PM
ਨਵੀਂ ਦਿੱਲੀ- ਸੋਨਾਕਸ਼ੀ ਸਿਨ੍ਹਾ ਦੀ ਅਗਲੀ ਫਿਲਮ 'ਨੂਰ' ਦਾ ਪਹਿਲਾ ਟਰੇਲਰ ਰਿਲੀਜ਼ ਹੋ ਗਿਆ ਹੈ। ਮੰਗਲਵਾਰ ਨੂੰ ਸੋਨਾਕਸ਼ੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ। ਇਸ ਪੋਸਟਰ 'ਚ ਸੋਨਾਕਸ਼ੀ ਦੇ ਕਾਫੀ ਮੂਡ ਨਜ਼ਰ ਆ ਰਹੇ ਹਨ। ਸੋਨਾਕਸ਼ੀ ਸਿਨ੍ਹਾ ਇਸ ਫਿਲਮ 'ਚ ਇਕ ਪੱਤਰਕਾਰ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦੇ ਪ੍ਰਮੋਸ਼ਨ 'ਚ ਉਹ ਕਾਫੀ ਵੱਖ ਸਟਾਈਲ 'ਚ ਨਜ਼ਰ ਆ ਰਹੀ ਹੈ। ਮੁੰਬਈ 'ਚ ਇਸ ਫਿਲਮ ਦਾ ਟਰੇਲਰ ਲਾਂਚ ਕੀਤਾ ਗਿਆ। ਮੰਗਲਵਾਰ ਨੂੰ ਰਿਲੀਜ਼ ਹੋਏ ਇਸ ਟਰੇਲਰ 'ਚ 'ਨੂਰ' ਦੀ ਜ਼ਿੰਦਗੀ ਦੇ ਦੋ ਪਹਿਲੂ ਦਿਖਾਏ ਗਏ ਹਨ। ਫਿਲਮਮੇਕਰ ਸੁਨਹੀਲ ਸਿੱਪੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦਾ ਟਰੇਲਰ ਕਾਫੀ ਦਿਲਚਸਪ ਲੱਗ ਰਿਹਾ ਹੈ। ਟਰੇਲਰ 'ਚ ਸੋਨਾਕਸ਼ੀ ਇਕ ਬੇਹੱਦ ਝੱਲੀ ਲੜਕੀ ਜਿਹੀ ਨਜ਼ਰ ਆ ਰਹੀ ਹੈ, ਜੋ ਕਿ ਇਕ ਪੱਤਰਕਾਰ ਹੈ ਪਰ ਆਪਣੇ ਆਪ ਨੂੰ ਇਕ ਜੋਕਰ ਪੱਤਰਕਾਰ ਕਹਿੰਦੀ ਹੈ।
ਟਰੇਲਰ 'ਚ ਦਿਖਾਈ ਗਈ ਨੂਰ ਹਰ ਚੀਜ਼ ਨਾਲ ਟਕਰਾ ਜਾਂਦੀ ਹੈ ਅਤੇ ਡਿੱਗ ਪੈਂਦੀ ਹੈ। ਉਹ ਇਕ ਅਜਿਹੀ ਲੜਕੀ ਹੈ ਜੋ ਆਪਣੀ ਜ਼ਿੰਦਗੀ ਨਾਲ ਨਫਰਤ ਕਰਦੀ ਹੈ ਪਰ ਤੁਹਾਨੂੰ ਉਸ ਦਾ ਪਾਗਲਪਨ ਦੇਖ ਕੇ ਹੱਸੀ ਵੀ ਜ਼ਰੂਰ ਆਵੇਗੀ। ਉਹ ਮਸਤ ਹੈ ਪਰ ਟਰੇਲਰ ਦੇ ਆਖਿਰ 'ਚ ਦਿਖਾਇਆ ਗਿਆ ਹੈ ਕਿ ਆਖਿਰ ਕਿਵੇਂ ਉਸ ਦੀ ਜ਼ਿੰਦਗੀ 'ਚ ਇਕ ਵੱਡਾ ਬਦਲਾਅ ਆਉਂਦਾ ਹੈ ਅਤੇ ਉਸ ਦੀ ਦੁਨੀਆ ਪੂਰੀ ਤਰ੍ਹਾਂ ਬਦਲ ਜਾਂਦੀ ਹੈ।

Tags: Noor trailer Sonakshi Sinhaਨੂਰ ਸੋਨਾਕਸ਼ੀ ਸਿਨ੍ਹਾ

About The Author

Anuradha Sharma

Anuradha Sharma is News Editor at Jagbani.