FacebookTwitterg+Mail

ਕੈਟਰੀਨਾ ਨੂੰ ਪਿੱਛੇ ਛੱਡ ਇਸ ਮਾਡਲ ਦਾ 'ਸਵੈਗ...' ਵਾਇਰਲ (ਵੀਡੀਓ)

nora fatehi
05 January, 2018 07:22:11 PM

ਮੁੰਬਈ (ਬਿਊਰੋ)— ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਗੀਤ 'ਸਵੈਗ ਸੇ ਸਵਾਗਤ' ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ। ਗੀਤ 'ਚ ਕੈਟਰੀਨਾ ਦੇ ਡਾਂਸ ਮੂਵਸ ਦਾ ਕ੍ਰੇਜ਼ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਪਰ ਮਾਡਲ ਤੇ ਅਭਿਨੇਤਰੀ ਨੂਰਾ ਫਤਿਹੀ ਨੇ 'ਸਵੈਗ ਸੇ ਸਵਾਗਤ' 'ਤੇ ਬੈਲੀ ਡਾਂਸ ਨੇ ਕੈਟਰੀਨਾ ਕੈਫ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦਾ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

A post shared by Nora Fatehi (@norafatehi) on

ਵੀਡੀਓ 'ਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ 'ਚ ਨੂਰਾ ਦੇ ਡਾਂਸ ਨੂੰ ਕੈਟਰੀਨਾ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਨੂਰਾ ਨੇ ਇੰਸਟਾਗ੍ਰਾਮ 'ਤੇ 'ਸਵੈਗ ਸੇ ਸਵਾਗਤ' ਦਾ ਅਰੇਬਿਕ ਫਿਊਜ਼ਨ ਜਾਰੀ ਕੀਤਾ ਹੈ ਜਿਸ 'ਚ ਉਹ ਬੈਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਨੂਰਾ ਨੇ ਇਹ ਵੀਡੀਓ ਫੈਨਜ਼ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਸ਼ੇਅਰ ਕੀਤਾ ਹੈ। ਲਾਲ ਰੰਗ ਦੀ ਡਰੈੱਸ 'ਚ ਥਿਰਕਦੀ ਹੋਈ ਨੂਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਝੰ ਤਾਂ ਨੂਰਾ ਬਿਹਤਰੀਨ ਡਾਂਸਰ ਹੈ ਅਤੇ ਫੈਨਜ਼ ਉਸਦੇ ਡਾਂਸ ਦੇ ਮੁਰੀਦ ਹਨ। ਇਸ ਤੋਂ ਇਲਾਵਾ ਨੂਰਾ ਰਿਐਲਿਟੀ ਸ਼ੋਅ 'ਬਿੱਗ ਬੋਸ' ਦਾ ਹਿੱਸਾ ਰਹਿ ਚੁੱਕੀ ਹੈ।


Tags: Nora Fatehi Katrina Kaif Swag Se Swagat Instagram Dance Video Tv Actress