FacebookTwitterg+Mail

ਪੰਜਾਬੀ ਫਿਲਮਾਂ ਬਾਰੇ ਨੋਰਾ ਫਤੇਹੀ ਨੇ ਦਿੱਤਾ ਅਜਿਹਾ ਬਿਆਨ, ਜੋ ਬਣਿਆ ਚਰਚਾ ਦਾ ਵਿਸ਼ਾ

nora fatehi
23 February, 2018 12:52:12 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਤੇ ਸੁਪਰਹਿੱਟ ਮਾਡਲ ਨੋਰਾ ਫਤੇਹੀ ਸਲਮਾਨ ਖਾਨ ਦੇ ਸ਼ੋਅ 'ਬਿੱਗ ਬੌਸ 9' ਨਾਲ ਚਰਚਾ 'ਚ ਆਉਣ ਵਾਲੀ ਮੁੜ ਇਕ ਵਾਰ ਸੁਰਖੀਆਂ 'ਚ ਛਾਈ ਹੋਈ ਹੈ। ਅਸਲ 'ਚ ਨੋਰਾ ਨੇ ਹਾਲ ਹੀ 'ਚ ਇਕ ਵੀਡਿਓ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਨੋਰਾ ਨੇ ਬੇਹੱਦ ਸਿਜ਼ਲਿੰਗ ਅੰਦਾਜ਼ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਡਾਂਸ ਮੂਵਸ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਰਿਹਾ ਹੈ।
Punjabi Bollywood Tadka
ਦੱਸ ਦੇਈਏ ਕਿ ਅਦਾਕਾਰਾ ਨੋਰਾ ਫਤਿਹੀ ਨੇ ਸਾਲ 2018 ਦਾ ਫਿਲਮ 'ਮਾਈ ਬਰਥਡੇ ਸੋਂਗ' 'ਚ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਫਿਲਮ ਨੇ ਲੋਕਾਂ ਨੂੰ ਜ਼ਿਆਦਾ ਆਕਰਸ਼ਿਤ ਨਹੀਂ ਕੀਤਾ ਪਰ ਆਲੋਚਕਾਂ ਨੇ ਨੋਰਾ ਦੇ ਪ੍ਰਦਰਸ਼ਨ ਵੱਲ ਧਿਆਨ ਜ਼ਰੂਰ ਦਿੱਤਾ।
Punjabi Bollywood Tadka

ਸਾਲ 2017 'ਚ ਨੋਰਾ ਨੇ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਨਾਹ' 'ਚ ਆਪਣਾ ਜਲਵਾ ਦਿਖਾਇਆ।ਉਸ ਦੀ ਸਕ੍ਰੀਨ 'ਤੇ ਮੌਜੂਦਗੀ ਨਾ ਕੇਵਲ ਦਰਸ਼ਕ, ਸਗੋਂ ਫਿਲਮ ਨਿਰਮਾਤਾ ਵੀ ਨਜ਼ਰਅੰਦਾਜ਼ ਨਹੀਂ ਕਰ ਸਕੇ। ਸੁਨਣ 'ਚ ਆਇਆ ਹੈ ਕਿ ਨੋਰਾ ਨੂੰ ਪੰਜਾਬੀ ਫਿਲਮਾਂ 'ਚ ਵੱਖ-ਵੱਖ ਭੂਮਿਕਾਵਾਂ ਲਈ ਆਫਰ ਆ ਰਹੇ ਹਨ।
Punjabi Bollywood Tadka
ਜਾਣਕਾਰੀ ਮੁਤਾਬਕ ਨੋਰਾ ਇਸ ਗੱਲ ਨਾਲ ਸਹਿਮਤ ਹੈ ਕਿ ਹਾਰਡੀ ਸੰਧੂ ਦੇ ਗੀਤ ਨੇ ਉਸ ਲਈ ਹੋਰ ਕਈ ਦਰਵਾਜ਼ੇ ਖੋਲ੍ਹੇ ਹਨ ਅਤੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਕਿ ਹੁਣ ਮੈਂ ਇਕ ਐਕਟਰ ਵਜੋਂ ਨਵੇਂ ਐਵਨਿਊ ਦੀ ਖੋਜ ਕਰ ਸਕਦੀ ਹਾਂ।'' ਨੋਰਾ ਇਕ ਵਧੀਆ ਡਾਂਸਰ ਹੈ ਅਤੇ ਉਸ ਨੇ 'ਰੌਕੀ ਹੈਡਸਮ' (2016) ਅਤੇ 'ਬਾਹੂਬਾਲੀ' ਵਰਗੀਆਂ ਫਿਲਮਾਂ 'ਚ ਡਾਂਸ ਨੰਬਰ ਕੀਤੇ ਹਨ।
Punjabi Bollywood Tadka
ਉਸ ਨੇ ਇੰਟਰਵਿਊ ਦੌਰਾਨ ਕਿਹਾ, ''ਮੈਂ ਪੰਜਾਬੀ ਫਿਲਮਾਂ 'ਚ ਸਿਰਫ ਕੰਮ ਤੇ ਡਾਂਸ ਹੀ ਨਹੀਂ ਸਗੋਂ ਕੁਝ ਮਹਾਨ ਭੂਮਿਕਾਵਾਂ ਕਰਨਾ ਚਾਹੁੰਦੀ ਹਾਂ। ਮੈਨੂੰ ਕਾਫੀ ਦੇਰ ਤੋਂ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ 'ਚ ਦਿਲਚਸਪੀ ਹੈ। ਇਸ ਲਈ ਮੈਂ ਯਕੀਨੀ ਤੌਰ 'ਤੇ ਇਕ ਅਦਾਕਾਰਾ ਦੇ ਤੌਰ 'ਤੇ ਇਕ ਮੁੱਖ ਭੂਮਿਕਾ ਨਾਲ ਇੰਡਸਟਰੀ 'ਚ ਦਾਖਲ ਹੋਣਾ ਪਸੰਦ ਕਰਾਂਗੀ।
Punjabi Bollywood Tadka

ਮੈਂ ਦਿਲਚਸਪ ਕਹਾਣੀਆਂ ਅਤੇ ਨਾਟਕਾਂ 'ਚ ਕੰਮ ਕਰਨਾ ਚਾਹੁੰਦੀ ਹਾਂ। ਪਰਿਵਾਰਕ ਡਰਾਮਾ, ਰੋਮਾਂਸ ਅਤੇ ਇਤਿਹਾਸ ਨਾਲ ਸੰਬੰਧਿਤ ਬਹੁਤ ਵਧੀਆ ਪੰਜਾਬੀ ਫਿਲਮਾਂ ਹਨ।''
Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਨੋਰਾ ਨੇ ਭਾਸ਼ਾ ਨੂੰ ਜਾਨਣ ਦੀ ਯੋਜਨਾ ਬਣਾਈ ਹੈ। ਅਦਾਕਾਰਾ ਦਾ ਕਹਿਣਾ ਹੈ, ''ਮੈਂ ਦੇਰ ਨਾਲ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਹੈ, ਜਦੋਂ ਮੇਰੇ ਦੋਸਤ ਇਹ ਬੋਲੀ ਬੋਲਦੇ ਹਨ ਤਾਂ ਮੈਂ ਸਮਝ ਪਾਉਂਦੀ ਹਾਂ ਕਿ ਉਹ ਕੀ ਕਹਿ ਰਹੇ ਹਨ। ਹਾਲੇ ਤੱਕ ਮੈਂ ਪੰਜਾਬੀ ਬੋਲਣਾ ਨਹੀਂ ਸਿੱਖਿਆ ਪਰ ਜੇ ਮੈਂ ਪੰਜ ਭਾਸ਼ਾਵਾਂ ਬੋਲ ਸਕਦੀ ਹਾਂ ਤਾਂ ਮੈਨੂੰ ਯਕੀਨ ਹੈ ਕਿ ਪੰਜਾਬੀ ਵੀ ਸਿੱਖਣਾ ਬਹੁਤ ਮੁਸ਼ਕਲ ਨਹੀਂ ਹੋਵੇਗਾ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Nora FatehiMy Birthday SongTemperBaahubaliKick 2Bigg Boss 9Punjabi Moviesਨੋਰਾ ਫਤੇਹੀ

Edited By

Sunita

Sunita is News Editor at Jagbani.