FacebookTwitterg+Mail

ਸਮੁੰਦਰ ਕੰਢੇ ਨੋਰਾ ਫਤੇਹੀ ਨੇ ਦਿਖਾਇਆ ਹੌਟ ਬੈਲੀ ਡਾਂਸ, ਵੀਡੀਓ ਵਾਇਰਲ

nora fatehi
18 June, 2018 06:58:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤੇ ਟੀ. ਵੀ. ਹੋਸਟ ਰਹਿ ਚੁੱਕੀ ਨੋਰਾ ਫਤੇਹੀ ਅਕਸਰ ਆਪਣੇ ਹੌਟ ਡਾਂਸ ਮੂਵਜ਼ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਉਂਦੀ ਰਹਿੰਦੀ ਹੈ। ਇਕ ਵਾਰ ਫਿਰ ਨੋਰਾ ਦੀ ਬੋਲਡ ਡਾਂਸ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਨੋਰਾ ਸਮੁੰਦਰ ਕੰਢੇ ਬੈਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੀ ਕੈਪਸ਼ਨ 'ਚ ਨੋਰਾ ਨੇ ਲਿਖਿਆ, 'ਤੁਸੀਂ ਲੋਕਾਂ ਨੇ ਕਿਹਾ ਸੀ ਤੇ ਲਓ ਇਹ ਇਥੇ ਹੈ।'

ਅਗਾਮੀ ਫਿਲਮ 'ਸਤਯਮੇਵ ਜਯਤੇ' ਦੇ ਗੀਤ 'ਦਿਲਬਰ' 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਨੋਰਾ ਫਤੇਹੀ ਦਾ ਕਹਿਣਾ ਹੈ ਕਿ ਉਹ ਕੰਮ ਨੂੰ ਲੈ ਕੇ ਅਭਿਨੇਤਾ ਦੀ ਸਮਝ ਦਾ ਸਨਮਾਨ ਕਰਦੀ ਹੈ। ਨੋਰਾ ਇਸ ਤੋਂ ਪਹਿਲਾਂ ਜੌਨ ਨਾਲ ਫਿਲਮ 'ਰੌਕੀ ਹੈਂਡਸਮ' ਦੇ ਗੀਤ 'ਰੌਕ ਦਿ ਪਾਰਟੀ' 'ਚ ਨਜ਼ਰ ਆ ਚੁੱਕੀ ਹੈ। ਉਸ ਨੇ ਕਿਹਾ, 'ਜਦੋਂ ਮੈਂ ਵਾਰ ਸੁਣਿਆ ਕਿ ਮੈਂ ਜੌਨ ਨਾਲ ਕੰਮ ਕਰਨਾ ਹੈ ਤਾਂ ਉਨ੍ਹਾਂ ਨਾਲ ਮੁੜ ਕੰਮ ਕਰਨ ਨੂੰ ਲੈ ਕੇ ਮੈਂ ਰੋਮਾਂਚਿਤ ਹੋ ਗਈ। ਮੈਂ ਜੌਨ ਦੇ ਕੰਮ ਕਰਨ ਦੀ ਸਮਝ ਦਾ ਸਨਮਾਨ ਕਰਦੀ ਹਾਂ ਤੇ ਉਹ ਅਸਲ 'ਚ ਕਈ ਸ਼ਾਨਦਾਰ ਫਿਲਮਾਂ ਦਾ ਹਿੱਸਾ ਹਨ।' ਨੋਰਾ ਨੇ ਕਿਹਾ ਕਿ ਫਿਲਮ 'ਦੋਸਤਾਨਾ' ਦੇ ਅਭਿਨੇਤਾ ਦੀ ਪ੍ਰਤਿਭਾ ਦੀ ਉਹ ਸਰਾਹਨਾ ਕਰਦੀ ਹੈ ਤੇ ਇਸ ਲਈ ਉਹ ਜੌਨ ਦੀ ਧੰਨਵਾਦੀ ਹੈ। ਫਿਲਮ 'ਸਤਯਮੇਵ ਜਯਤੇ' 15 ਅਗਸਤ 2018 ਨੂੰ ਰਿਲੀਜ਼ ਹੋਵੇਗੀ।


Tags: Nora Fatehi Dance Video Belly Dance Instagram Viral Video

Edited By

Rahul Singh

Rahul Singh is News Editor at Jagbani.