FacebookTwitterg+Mail

ਗੋਵਿੰਦਾ ਨੂੰ ਮੁਆਫੀ ਮੰਗਣ ਦਾ ਸੁਪਰੀਮ ਕੋਰਟ ਵਲੋਂ ਨਿਰਦੇਸ਼

notice to govinda
30 November, 2015 09:19:37 PM
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਇਕ ਪ੍ਰਸ਼ੰਸਕ ਨੂੰ 2008 'ਚ ਥੱਪੜ ਮਾਰਨ ਦੇ ਮਾਮਲੇ 'ਚ ਬਾਲੀਵੁੱਡ ਅਭਿਨੇਤਾ ਗੋਵਿੰਦਾ ਨੂੰ ਮੁਆਫੀ ਮੰਗਣ ਦਾ ਅੱਜ ਨਿਰਦੇਸ਼ ਦਿੱਤਾ। ਜਸਟਿਸ ਤੀਰਥ ਸਿੰਘ ਠਾਕੁਰ ਦੀ ਪ੍ਰਧਾਨਗੀ ਵਾਲੇ ਡਵੀਜ਼ਨ ਬੈਂਚ ਨੇ ਖੁੱਲ੍ਹੀ ਅਦਾਲਤ 'ਚ ਇਸ ਘਟਨਾ ਨਾਲ ਸਬੰਧਤ ਵੀਡੀਓ ਦੇਖਣ ਦੇ ਬਾਅਦ ਕਿਹਾ ਕਿ ਇਕ ਕਲਾਕਾਰ ਨੂੰ ਜਨਤਕ ਥਾਂ 'ਤੇ ਇਸ ਤਰ੍ਹਾਂ ਦੇ ਲੜਾਈ-ਝਗੜਿਆਂ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਵੀਡੀਓ ਕਲਿਪ ਦੇਖਣ ਦੇ ਬਾਅਦ ਬੈਂਚ ਨੇ ਫਿਲਮ ਅਭਿਨੇਤਾ ਦੇ ਇਸ ਵਤੀਰੇ 'ਤੇ ਡੂੰਘਾ ਇਤਰਾਜ਼ ਕੀਤਾ।

Tags: ਸੁਪਰੀਮ ਕੋਰਟ ਗੋਵਿੰਦਾ Supreme Court Govinda