FacebookTwitterg+Mail

ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਚ ਨਜ਼ਰ ਆ ਸਕਦਾ ਹੈ ਇਹ ਮਸ਼ਹੂਰ ਰੈਪਰ ਤੇ ਗਾਇਕ

now a web series on honey singh
13 January, 2018 12:54:45 PM

ਜਲੰਧਰ(ਬਿਊਰੋ)— ਮਿਊਜ਼ਿਕ ਵੀਡੀਓਜ਼ ਤੇ ਫਿਲਮਾਂ 'ਚ ਜਲਵੇ ਦਿਖਾਉਣ ਤੋਂ ਬਾਅਦ ਰੈਪਰ ਹਨੀ ਸਿੰਘ ਹੁਣ ਜਲਦ ਹੀ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਚ ਨਜ਼ਰ ਆ ਸਕਦੇ ਹਨ। ਉਤਾਰ ਚੜਾਅ ਨਾਲ ਭਰੀ ਹਨੀ ਸਿੰਘ ਦੀ ਜ਼ਿੰਦਗੀ ਦੀ ਕਹਾਣੀ ਵੱਡੀ ਫਿਲਮ ਹੈ। ਸੂਤਰਾਂ ਮੁਤਾਬਕ ਹਨੀ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਇਕ ਵੈੱਬ ਸੀਰੀਜ਼ ਤੁਹਾਨੂੰ ਜਲਦ ਹੀ ਦੇਖਣ ਨੂੰ ਮਿਲ ਸਕਦੀ ਹੈ। 'ਹੱਦ', 'ਤੰਤਰ' ਤੇ 'ਮਾਇਅ' ਵਰਗੀਆਂ ਮਸ਼ਹੂਰ ਵੈੱਬ ਸੀਰੀਜ਼ ਬਣਾ ਚੁੱਕੇ ਨਿਰਦੇਸ਼ਕ ਵਿਕਰਮ ਭੱਟ ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰਨਗੇ।

Punjabi Bollywood Tadka
ਸੂਤਰਾਂ ਮੁਤਾਬਕ ਇਸ ਵੈੱਬ ਸੀਰੀਜ਼ 'ਚ ਹਨੀ ਸਿੰਘ ਦੇ ਸੈਲੀਬ੍ਰਿਟੀ ਬਣਨ ਤੱਕ ਦਾ ਸਫਰ ਦਿਖਾਇਆ ਜਾਵੇਗਾ। ਵਿਕਰਮ ਭੱਟ ਨੇ ਕੁਝ ਲੋਕਾਂ ਨੂੰ ਸੀਰੀਜ਼ ਦੇ ਹਿੱਸੇ ਦਿਖਾਏ ਹਨ। ਜਾਣਕਾਰੀ ਮੁਤਾਬਕ ਇਹ ਹਨੀ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਹਾਲਾਂਕਿ ਅਜੇ ਤੱਕ ਇਹ ਆਧਿਕਾਰਿਤ ਰੂਪ ਤੋਂ ਨਹੀਂ ਕਿਹਾ ਗਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਹਨੀ ਸਿੰਘ ਪਿਛਲੇ ਤਕਰੀਬਨ 18 ਮਹੀਨਿਆਂ ਤੋਂ ਲਾਈਮਲਾਈਟ ਤੋਂ ਦੂਰ ਰਹੇ ਸਨ ਤੇ ਹਾਲ ਹੀ 'ਚ ਉਨ੍ਹਾਂ ਦਾ ਗੀਤ 'ਦਿਲ ਚੋਰੀ ਸਾਡਾ ਹੋ ਗਿਆ' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਫਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' 'ਚ ਸ਼ਾਮਲ ਕੀਤਾ ਗਿਆ ਹੈ।  


Tags: Vikram BhattYo Yo Honey SinghWeb Series Karan V GroverSonu Ke Titu Ki Sweety Dil Choriਵਿਕਰਮ ਭੱਟ ਵੈੱਬ ਸੀਰੀਜ਼ਹਨੀ ਸਿੰਘ

Edited By

Sunita

Sunita is News Editor at Jagbani.