FacebookTwitterg+Mail

ਦੀਪਿਕਾ ਤੋਂ ਨਾਰਾਜ਼ ਰਹਿਣ ਵਾਲੀ ਰਣਬੀਰ ਦੀ ਮਾਂ ਨੇ ਕੀਤੀ ਪਹਿਲੀ ਵਾਰ ਤਾਰੀਫ

now ranbir kapoor s mother neetu kapoor praises deepika padukone
06 October, 2015 10:53:42 PM
ਨਵੀਂ ਦਿੱਲੀ- ਰਣਬੀਰ ਕਪੂਰ ਤੇ ਦੀਪਿਕਾ ਪਾਦੁਕੋਣ ਦੇ ਡੇਟਿੰਗ ਕਰਨ ਦੌਰਾਨ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਾਬਕਾ ਅਭਿਨੇਤਰੀ ਰਹਿ ਚੁੱਕੀ ਰਣਬੀਰ ਦੀ ਮਾਂ ਨੀਤੂ ਕਪੂਰ ਇਸ ਦੇ ਖਿਲਾਫ ਸੀ। ਉਸ ਨੇ ਇਸ ਸਟਾਰ ਜੋੜੀ ਨੂੰ ਆਪਣੀ ਸਹਿਮਤੀ ਨਹੀਂ ਦਿੱਤੀ ਸੀ ਪਰ ਹੁਣ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਨੀਤੂ ਇਨ੍ਹੀਂ ਦਿਨੀਂ ਦੋਵਾਂ ਨੂੰ ਇਕੱਠਿਆਂ ਪਸੰਦ ਕਰਨ ਲੱਗੀ ਹੈ।
ਖਬਰਾਂ ਮੁਤਾਬਕ ਜਦੋਂ ਨੀਤੂ ਕੋਲੋਂ ਰਣਬੀਰ ਕਪੂਰ ਤੇ ਦੀਪਿਕਾ ਦੀ ਆਉਣ ਵਾਲੀ ਫਿਲਮ ਤਮਾਸ਼ਾ ਦੇ ਟਰੇਲਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਤਮਾਸ਼ਾ ਦਾ ਟਰੇਲਰ ਬਹੁਤ ਪਸੰਦ ਆਇਆ। ਉਹ ਇਸ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਇਹ ਇਕ ਬੇਹੱਦ ਖੂਬਸੂਰਤ ਤੇ ਸੰਵੇਦਨਸ਼ੀਲ ਲਵ ਸਟੋਰੀ ਵਰਗੀ ਨਜ਼ਰ ਆ ਰਹੀ ਹੈ। ਇਸ ਵਿਚ ਰਣਬੀਰ ਤੇ ਦੀਪਿਕਾ ਦੀ ਕੈਮਿਸਟਰੀ ਕਮਾਲ ਦੀ ਹੈ। ਦੋਵੇਂ ਸਾਫ-ਸਾਫ ਅੱਗ ਲਗਾ ਦੇਣ ਵਾਲੇ ਲੱਗਦੇ ਹਨ।
ਉਸ ਨੇ ਕਿਹਾ ਕਿ ਦੀਪਿਕਾ ਇਕ ਬਿਹਤਰੀਨ ਅਭਿਨੇਤਰੀ ਬਣ ਕੇ ਉੱਭਰੀ ਹੈ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਸ ਦੇ ਬੇਟੇ ਨਾਲ ਜੋੜੀ 'ਚ ਜ਼ਿਆਦਾ ਵਧੀਆ ਕੌਣ ਲੱਗਦੀ ਹੈ ਤਾਂ ਇਸ 'ਤੇ ਨੀਤੂ ਨੇ ਕਾਫੀ ਡਿਪਲੋਮੈਟਿਕ ਜਵਾਬ ਦਿੱਤਾ। ਉਸ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਰਿਸ਼ੀ ਤੇ ਨੀਤੂ ਹਮੇਸ਼ਾ ਤੋਂ ਬੈਸਟ ਪੇਅਰ ਆਨ ਸਕ੍ਰੀਨ ਰਹੇ ਹਨ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਦੀਪਿਕਾ ਪਾਦੁਕੋਣ ਰਣਬੀਰ ਕਪੂਰ ਨੀਤੂ ਕਪੂਰ Deepika Padukone Ranbir Kapoor Neetu Kapoor