FacebookTwitterg+Mail

ਲੱਖਾਂ ਦਿਲਾਂ ਦੀ ਜਾਨ ਮਰਹੂਮ ਨੁਸਰਤ ਦੇ ਪੜ੍ਹੋ ਦਿਲਚਸਪ ਕਿੱਸੇ, ਨਾਲ ਹੀ ਜਾਣੋ ਕਿਸ ਨੂੰ ਚੁਣਿਆ ਸੀ ਆਪਣੀ ਕਲਾ ਦਾ ਵਾਰਸ

nusrat fateh ali khan
18 August, 2017 01:37:38 PM

ਮੁੰਬਈ— ਪਾਕਿਸਤਾਨ ਦੇ ਸੂਫੀ ਅਤੇ ਕੱਵਾਲੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੂੰ ਬੀਤੇ ਦਿਨੀਂ (16 ਅਗਸਤ) 20 ਸਾਲ ਹੋ ਗਏ ਹਨ। ਨੁਸਰਤ ਨੇ ਅਜਿਹੇ ਗੀਤ, ਗਜ਼ਲਾਂ ਅਤੇ ਕੱਵਾਲੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਦੇ ਨਹੀਂ ਥੱਕਦੇ। ਅੱਜ ਵੀ ਨੁਸਰਤ ਅਲੀ ਖਾਨ ਦੀ ਆਵਾਜ਼ ਕੰਨਾਂ 'ਚ ਪੈਂਦੇ ਹੈ, ਤਾਂ ਬਹੁਤ ਜਿਹੇ ਲੋਕ ਮੰਤਰਮੁਗਧ ਹੋ ਕੇ ਉਨ੍ਹਾਂ ਦੀ ਗਾਇਕੀ 'ਚ ਖੋ ਜਾਂਦੇ ਹਨ। ਉਸ ਆਵਾਜ਼ ਦੀ ਰੂਹਾਨੀਅਤ ਨੂੰ ਚਾਹ ਕੇ ਵੀ ਭੁਲਾਇਆ ਨਹੀਂ ਜਾ ਸਕਦਾ।

PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image

   ਆਵਾਜ਼ ਦੇ ਜਾਦੂਗਰ ਸਨ ਨੁਸਰਤ ਫਤਿਹ ਅਲੀ ਖਾਨ

ਉਨ੍ਹਾਂ ਦੀ ਆਵਾਜ਼, ਉਨ੍ਹਾਂ ਦਾ ਅੰਦਾਜ਼, ਹੱਥਾਂ ਨੂੰ ਹਿਲਾਉਣਾ, ਚਿਹਰੇ 'ਤੇ ਸੰਜੀਦਗੀ ਦਾ ਭਾਵ, ਸੰਗੀਤ ਦਾ ਉਮਦਾ ਪ੍ਰਯੋਗ, ਸ਼ਬਦਾਂ ਦੀ ਸ਼ਾਨਦਾਰ ਰਵਾਨਗੀ, ਉਨ੍ਹਾਂ ਦੀ ਖਨਕ, ਸਭ ਕੁਝ ਸਾਨੂੰ ਕਿਸੇ ਦੂਜੀ ਦੁਨੀਆ 'ਚ ਲੈ ਜਾਣ ਲਈ ਮਜ਼ਬੂਰ ਕਰਦੇ ਹਨ। ਜਿਸ ਨੁਸਰਤ ਫਤਿਹ ਅਲੀ ਖਾਨ ਨੂੰ ਅਸੀਂ ਜਾਣਦੇ ਹਾਂ, ਉਹ ਆਵਾਜ਼ ਦੇ ਜਾਦੂਗਰ ਹੈ ਪਰ ਬਚਪਨ 'ਚ ਉਹ ਗਾਇਕੀ ਨਹੀਂ ਬਲਕਿ ਤਬਲੇ ਦਾ ਅਭਿਆਸ ਕਰਦੇ ਸਨ। ਪਾਕਿਸਤਾਨ ਬਣਨ ਦੇ ਲਗਭਗ ਸਾਲ ਭਰ ਬਾਅਦ ਨੁਸਰਤ ਦਾ ਜਨਮ ਪੰਜਾਬ ਦੇ ਲਾਇਲਪੁਰ (ਮੌਜੂਦਾ ਫੈਸਲਾਬਾਦ) 'ਚ ਹੋਇਆ। ਉਹ 13 ਅਕਤੂਬਰ 1948 ਨੂੰ ਕੱਵਾਲਾਂ ਦੇ ਘਰਾਣੇ 'ਚ ਜਨਮੇ। 

PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image

ਜ਼ਿਕਰਯੋਹ ਹੈ ਕਿ ਨਸਰਤ ਦੀਆਂ ਚਾਰ ਭੈਣਾਂ ਸਨ ਅਤੇ ਦੋ ਛੋਟੇ ਭਰਾ ਸਨ। ਪਿਤਾ ਉਸਤਾਦ ਫਤਿਹ ਅਲੀ ਖਾਨ ਸਾਹਿਬ ਖੁਦ ਵੀ ਮਸ਼ਹੂਰ ਕੱਵਾਲ ਸਨ। ਉਸਤਾਦ ਪਿਤਾ ਨੇ ਨੁਸਰਤ ਨੂੰ ਪਹਿਲੇ ਤਬਲਾ ਸਿਖਾਉਣਾ ਸ਼ੁਰੂ ਕੀਤਾ ਪਰ ਬਾਅਦ 'ਚ ਨੁਸਰਤ ਨੇ ਗਾਇਕੀ ਨੂੰ ਹੀ ਆਪਣਾ ਮੁਕਾਮ ਬਣਾ ਲਿਆ। ਸੁਰਾਂ ਦੇ ਅਜਿਹੇ ਤਾਰ ਛਿੜੇ ਕਿ ਕੀ ਬ੍ਰਿਟੇਨ ਕੀ ਯੂਰਪ, ਕੀ ਜਾਪਾਨ, ਕੀ ਅਮਰੀਕਾ ਪੂਰੀ ਦੁਨੀਆ 'ਚ ਨਸਰਤ ਦੇ ਪ੍ਰਸ਼ੰਸਕਾਂ ਦਾ ਹੜ੍ਹ ਜਿਹਾ ਆ ਗਿਆ। ਹਾਲਾਂਕਿ ਦੁਨੀਆ ਨੇ ਉਨ੍ਹਾਂ ਨੂੰ ਦੇਰ ਨਾਲ ਪਛਾਣਿਆ ਪਰ ਜਦੋਂ ਪਛਾਣਿਆ ਤਾਂ ਦੁਨੀਆ ਭਰ 'ਚ ਉਨ੍ਹਾਂ ਦੇ ਦੀਵਾਨਿਆਂ ਦੀ ਕਮੀ ਵੀ ਨਹੀਂ ਰਹੀ। ਜਿਨ੍ਹਾਂ-ਜਿਨ੍ਹਾਂ ਦੇਸ਼ਾਂ 'ਚ ਰਾਕ-ਕਾਂਸਰਟ ਹੋਇਆ, ਜਿਸ 'ਚ ਨੁਸਰਤ ਨੇ ਆਪਣੀ ਕੱਵਾਲੀ ਦਾ ਰੰਗ ਜਮਾਇਆ, ਲੋਕ ਝੂਮ ਤੇ ਨੱਚ ਉੱਠੇ। 

PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image

   ਭਾਰਤ 'ਚ ਵੀ ਨੁਸਰਤ ਦੇ ਗੀਤ ਅਤੇ ਕੱਵਾਲੀਆਂ ਸਿਰ ਚੜ੍ਹ ਕੇ ਬੋਲੀਆਂ 

ਨੁਸਰਤ ਦੇ ਜਾਦੂ ਨੇ ਸਰਹੱਦਾਂ ਪਾਰ ਕੀਤੀਆਂ। ਇਸ ਪਾਰ ਭਾਰਤ 'ਚ ਵੀ ਉਨ੍ਹਾਂ ਦੇ ਗੀਤ ਅਤੇ ਕੱਵਾਲੀਆਂ ਸਿਰ ਚੜ੍ਹ ਕੇ ਬੋਲਣ ਲੱਗੀਆਾਂ। 'ਮੇਰਾ ਪੀਆ ਘਰ ਆਇਆ', 'ਪੀਆ ਰੇ ਪੀਆ ਰੇ', 'ਸਾਨੂੰ ਇਕ ਪਲ ਚੈਨ ਨਾ ਆਵੇ', 'ਤੇਰੇ ਬਿਨ', 'ਪਿਆਰ ਨਹੀਂ ਕਰਨਾ', 'ਸਾਇਆ ਵੀ ਜਬ ਸਾਥ ਛੱਡ ਜਾਵੇ', 'ਸਾਂਸੋ ਦੀ ਮਾਲਾ ਪੇ' ਅਤੇ ਅਜਿਹੇ ਕਿੰਨੇ ਹੀ ਗੀਤ ਅਤੇ ਕੱਵਾਲੀਆਂ ਹਨ, ਜੋ ਦੁਨੀਆ ਭਰ ਦਾ ਸੰਗੀਤ ਖੁਦ 'ਚ ਸਮੇਟੇ ਹੋਏ ਹਨ। 
ਆਪਣੇ ਪਾਕਿਸਤਾਨੀ ਐਲਬਮਜ਼ ਨਾਲ ਭਾਰਤ 'ਚ ਧੂੰਮ ਮਚਾਉਣ ਤੋਂ ਬਾਅਦ ਨੁਸਰਤ ਫਤਿਹ ਅਲੀ ਖਾਨ ਨੂੰ ਜਦੋਂ ਬਾਲੀਵੁੱਡ 'ਚ ਫਿਲਮ ਦਾ ਨਿਓਤਾ ਮਿਲਿਆ ਤਾਂ ਉਨ੍ਹਾਂ ਨੇ ਸ਼ਾਇਰ ਦੇ ਮਾਮਲਿਆਂ 'ਚ ਆਪਣੀ ਪਸੰਦ ਸਾਫ ਕਰ ਦਿੱਤੀ ਕਿ ਉਹ ਕੰਮ ਕਰਨਗੇ ਤਾਂ ਸਿਰਫ ਜਾਵੇਦ ਅਖਤਰ ਸਾਹਿਬ ਨਾਲ।

PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image

ਇਸ ਤਰ੍ਹਾਂ ਦੋ ਮੁਲਕਾਂ ਦੇ ਦੋ ਵੱਡੇ ਫਨਕਾਰਾਂ ਦਾ ਸੰਗਮ ਹੋਇਆ ਅਤੇ ਐਲਬਮ ਨਿਕਲਿਆ 'ਸੰਗਮ'। 'ਸੰਗਮ' ਦਾ ਹਿੱਟ ਗੀਤ ਸੀ 'ਆਫਰੀਨ ਆਫਰੀਨ'। ਜਾਵੇਦ ਅਖਤਰ ਦੇ ਬੋਲਾਂ ਨੂੰ ਨੁਸਰਤ ਫਤਿਹ ਅਲੀ ਖਾਨ ਨੇ ਇਸ ਗੀਤ ਨੂੰ ਅਜਿਹੀ ਰਵਾਨਗੀ ਦਿੱਤੀ ਹੈ ਕਿ ਗੀਤ ਖਤਮ ਹੋਣ ਦਾ ਬਾਅਦ ਵੀ ਇਸ ਦਾ ਨਸ਼ਾ ਨਹੀਂ ਟੁੱਟਦਾ। ਜਿਸ ਸਮੇਂ ਨੁਸਰਤ ਫਤਿਹ ਅਲੀ ਖਾਨ ਦਾ ਨਾਂ ਦੁਨੀਆ 'ਚ ਸਿਰ ਚੜ੍ਹ ਕੇ ਬੋਲ ਰਿਹਾ ਸੀ ਉਸ ਸਮੇਂ ਉਨ੍ਹਾਂ ਦੇ ਭਤੀਜੇ ਰਾਹਤ ਫਤਿਹ ਅਲੀ ਖਾਨ ਉਨ੍ਹਾਂ ਤੋਂ ਗਾਇਕ ਦੀਆਂ ਬਾਰੀਕੀਆਂ ਸਿੱਖ ਰਹੇ ਸਨ। ਜਦੋਂ ਵੀ ਨੁਸਰਤ ਕਿਤੇ ਵੀ ਪ੍ਰੋਗਰਾਮ ਪੇਸ਼ ਕਰਦੇ ਤਾਂ ਰਾਹਤ ਦਾ ਕੰਮ ਸਿਰਫ ਅਲਾਪ ਦੇਣਾ ਹੁੰਦਾ ਸੀ।

PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image PunjabKesari,ਨੁਸਰਤ ਫਤਿਹ ਅਲੀ ਖਾਨ ਐੱਚਡੀ ਫ਼ੋਟੋ ਇਮੇਜ਼ ਡਾਊਨਲੋਡ,nusrat fateh ali khan hd photo image


Tags: Sufi SingerNusrat fateh ali khan BirthdayRahat fateh ali khan Pollywood Punjabi News ਨੁਸਰਤ ਫਤਿਹ ਅਲੀ ਖਾਨ ਪਾਲੀਵੁੱਡ ਸਮਾਚਾਰ

Edited By

Chanda Verma

Chanda Verma is News Editor at Jagbani.