FacebookTwitterg+Mail

ਜਦੋਂ ਨੂਤਨ ਨੇ ਸੰਜੀਵ ਕੁਮਾਰ ਨੂੰ ਸੈੱਟ 'ਤੇ ਮਾਰਿਆ ਸੀ ਥੱਪੜ, ਬੇਟਾ ਕਮਾ ਰਿਹੈ ਫਿਲਮਾਂ 'ਚ ਨਾਂ

nutan
04 June, 2018 02:52:19 PM

ਮੁੰਬਈ (ਬਿਊਰੋ)— ਭਾਰਤੀ ਸਿਨੇਮਾ ਇਤਿਹਾਸ 'ਚ ਨੁਤਨ ਦਾ ਨਾਂ ਦਿਗਜ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਿਲ ਹੈ। ਆਪਣੇ ਸ਼ਾਨਦਾਰ ਕਰੀਅਰ 'ਚ ਉਨ੍ਹਾਂ ਕਈ ਸਫਲ ਫਿਲਮਾਂ 'ਚ ਕੰਮ ਕੀਤਾ ਅਤੇ ਕਈ ਐਵਾਰਡ ਜਿੱਤੇ ਸਨ। ਉਨ੍ਹਾਂ ਦੇ ਜਨਮਦਿਨ 'ਤੇ ਜੀਵਨ ਨਾਲ ਜੁੜੇ ਕਈ ਕਿੱਸੇ ਸ਼ੇਅਰ ਕਰਨ ਜਾ ਰਹੇ ਹਾਂ।

ਨੂਤਨ ਦਾ ਜਨਮ 4 ਜੂਨ, 1936 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕੁਮਾਰ ਸੇਨ ਸਾਮਰਥ ਇਕ ਫਿਲਮ ਨਿਰਦੇਸ਼ਨ ਸਨ ਅਤੇ ਮਾਂ ਸ਼ੋਭਨਾ ਸਾਮਰਥ ਫਿਲਮੀ ਅਦਾਕਾਰਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਭੈਣ ਤਨੁਜਾ ਇਕ ਸਫਲ ਅਭਿਨੇਤਰੀ ਹੈ। ਨੂਤਨ ਨੇ ਆਪਣੀ ਪੜ੍ਹਾਈ ਐੱਸ. ਟੀ. ਜਾਸੇਫ ਸਕੂਲ 'ਚ ਕੀਤੀ ਸੀ ਜਿਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਲਈ ਉਹ ਵਿਦੇਸ਼ ਚਲੀ ਗਈ। ਨੂਤਨ ਨੇ 1950 ਦੀ ਫਿਲਮ 'ਹਮਾਰੀ ਬੇਟੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਦਾ ਨਿਰਮਾਣ ਉਨ੍ਹਾਂ ਦੀ ਮਾਂ ਨੇ ਕੀਤਾ ਸੀ।

Punjabi Bollywood Tadka
1955 ਦੀ ਫਿਲਮ 'ਸੀਮਾ' ਨਾਲ ਉਨ੍ਹਾਂ ਦੇ ਕਰੀਅਰ ਨੂੰ ਇਕ ਨਵਾਂ ਮੋੜ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ 'ਪੇਇੰਗ ਗੈਸਟ', 'ਅਨਾਰੀ', 'ਸੁਜਾਤਾ', 'ਬੰਦਿਨੀ', 'ਤੇਰੇ ਘਰ ਕੇ ਸਾਮਨੇ' ਅਤੇ 'ਮੈਂ ਤੁਲਸੀ ਤੇਰੇ ਆਂਗਨ ਕੀ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਇਸ ਦੇ ਨਾਲ ਹੀ ਉਹ ਆਪਣੇ ਸ਼ਾਨਦਾਰ ਅਭਿਨੈ ਲਈ 5 ਫਿਲਮਫੇਅਰ ਐਵਾਰਡ ਜਿੱਤੇ ਹਨ। ਫੋਬਰਸ ਨੇ ਸਾਲ 2013 'ਚ ਭਾਰਤੀ ਸਿਨੇਮਾ ਜਗਤ ਦੀਆਂ 25 ਸਭ ਤੋਂ ਸਫਲ ਅਭਿਨੈ ਪਰਫਾਰਮੈਂਸ ਦੀ ਲਿਸਟ ਬਣਾਈ ਸੀ। ਇਸ 'ਚ ਨੂਤਨ ਦੀ ਪਰਫਾਰਮੈਂਸ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਤੋਂ ਇਲਾਵਾ rediff.com ਨੇ ਮਹਾਨ ਫਿਲਮ ਅਭਿਨੇਤਰੀਆਂ ਦੀ ਲਿਸਟ 'ਚ ਨੂਤਨ ਨੂੰ ਤੀਜਾ ਸਥਾਨ ਦਿੱਤਾ।

Punjabi Bollywood Tadka
ਨੂਤਨ ਅਤੇ ਅਭਿਨੇਤਾ ਸੰਜੀਵ ਕੁਮਾਰ ਨਾਲ ਜੁੜਿਆ ਇਕ ਕਿੱਸਾ ਮਸ਼ਹੂਰ ਹੈ। ਦਰਸਅਲ, 1969 'ਚ ਫਿਲਮ 'ਦੇਵੀ' ਦੀ ਸ਼ੂਟਿੰਗ ਦੌਰਾਨ ਸੰਜੀਵ ਕੁਮਾਰ ਨੂੰ ਥੱਪੜ ਮਾਰਿਆ ਸੀ। ਵਿਆਹੁਤਾ ਅਤੇ ਇਕ ਬੇਟੇ ਦੀ ਮਾਂ ਬਣ ਚੁੱਕੀ ਨੂਤਨ ਨੂੰ ਸੈੱਟ 'ਤੇ ਪਈ ਇਕ ਮੈਗਜ਼ੀਨ ਨਾਲ ਆਪਣੇ ਅਤੇ ਸੰਜੀਵ ਕੁਮਾਰ ਦੇ ਅਫੇਅਰ ਦੀ ਗੱਲ ਪਤਾ ਲੱਗੀ ਤਾਂ ਉਸਨੂੰ ਗੁੱਸਾ ਆਇਆ ਪਰ ਜਦੋਂ ਉਸਨੂੰ ਇਹ ਪਤਾ ਲੱਗਿਆ ਕਿ ਇਹ ਗੱਲ ਸੰਜੀਵ ਕੁਮਾਰ ਨੇ ਖੁਦ ਫੈਲਾਈ ਹੈ ਤਾਂ ਨੂਤਨ ਨੇ ਸੈੱਟ 'ਤੇ ਸੰਜੀਵ ਨੂੰ ਥੱਪੜ ਮਾਰ ਦਿੱਤਾ। ਇਸ ਗੱਲ ਦਾ ਜ਼ਿਕਰ ਉਨ੍ਹਾਂ 1972 'ਚ ਇਕ  ਮੈਗਜ਼ੀਨ ਨੂੰ ਦਿੱਤਾ ਇੰਟਰਵਿਊ 'ਚ ਕੀਤਾ ਸੀ।

Punjabi Bollywood Tadka
ਨੂਤਨ ਨੇ ਨੇਵੀ ਅਫਸਰ ਰਜਨੀਸ਼ ਬਹਿਲ ਨਾਲ ਵਿਆਹ ਕੀਤਾ ਅਤੇ ਵਿਆਹ ਤੋਂ ਬਾਅਦ ਇਹ ਐਲਾਨ ਕੀਤਾ ਕਿ ਉਹ ਫਿਲਮਾਂ 'ਚ ਕੰਮ ਨਹੀਂ ਕਰੇਗੀ ਪਰ ਬੇਟੇ ਮੋਹਨੀਸ਼ ਬਹਿਲ ਦੇ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਈ ਫਿਲਮਾਂ ਦੇ ਆਫਰ ਮਿਲਣੇ ਸ਼ੁਰੂ ਹੋ ਗਏ ਜਿਸ ਕਰਕੇ ਉਸਨੇ ਮੁੜ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਹੀ ਉਨ੍ਹਾਂ ਦਾ ਬੇਟਾ ਮੋਹਨੀਸ਼ ਬਹਿਲ 'ਹਮ ਸਾਥ ਸਾਥ ਹੈ', 'ਹਮ ਆਪ ਕੇ ਹੈ ਕੌਣ', 'ਮੈਨੇ ਪਿਆਰ ਕਿਆ' 'ਬਾਗੀ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਨਾਲ ਪ੍ਰਸ਼ੰਸਕਾਂ 'ਚ ਵੱਖਰੀ ਪਛਾਣ ਬਣਾ ਚੁੱਕਿਆ ਹੈ। ਨੂਤਨ ਦੀ ਉਦਾਸੀ ਉਸਦੀ ਬੀਮਾਰੀ ਦੀ ਵਜ੍ਹਾ ਬਣ ਗਈ। ਇਸ ਤੋਂ ਬਾਅਦ ਨੂਤਨ ਕੈਂਸਰ ਦਾ ਸ਼ਿਕਾਰ ਹੋ ਗਈ ਅਤੇ ਸਿਰਫ 54 ਸਾਲ ਦੀ ਉਮਰ 'ਚ 1991 'ਚ ਨੂਤਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Punjabi Bollywood Tadka


Tags: Nutan Birthday Rajnish Bahl Sanjeev Kumar Mohnish Bahl Bandini Bollywood Actor

Edited By

Kapil Kumar

Kapil Kumar is News Editor at Jagbani.