FacebookTwitterg+Mail

'ਓਸ਼ੀਅਨ 8' ਦਾ ਪਹਿਲਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

ocean 8
26 December, 2017 06:29:50 PM

ਮੁੰਬਈ (ਬਿਊਰੋ)— ਹਾਲੀਵੁੱਡ ਫਿਲਮ 'ਓਸ਼ੀਅਨ' ਦੀ ਚੋਥੀ ਸੀਰੀਜ਼ 'ਓਸ਼ੀਅਨ 8' ਦਾ ਪਹਿਲਾ ਟਰੇਲਰ ਲਾਂਚ ਹੋ ਚੁੱਕਿਆ ਹੈ। ਫਿਲਮ 'ਚ ਇਸ ਵਾਰ ਦਿਲਚਸਪ ਗੱਲ ਇਹ ਹੈ ਕਿ ਸਭ ਅਹਿਮ ਕਿਰਦਾਰ ਲੜਕੀਆਂ ਨਿਭਾਅ ਰਹੀਆਂ ਹਨ। ਕਰੀਬ 2:30 ਮਿੰਟ ਦੇ ਇਸ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਸਾਂਡਰਾ ਬੁਲਾਕ ਅਹਿਮ ਭੂਮਿਕਾ 'ਚ ਹਨ। ਸਾਂਡਰਾ ਪਿੱਛਲੀਆਂ ਫਿਲਮਾਂ ਦੇ ਅਹਿਮ ਕਿਰਦਾਰ ਡੈਨੀ ਓਸ਼ੀਅਨ ਦੀ ਭੈਣ ਡੇਬੀ ਓਸ਼ੀਅਨ ਨੂੰ ਭਰਤੀ ਕਰਦਾ ਹੈ।


ਦੱਸਣਯੋਗ ਹੈ ਕਿ 'ਓਸ਼ੀਅਨ 8' ਦਾ ਨਿਰਦੇਸ਼ਨ ਗੈਰੀ ਰੋਸ ਨੇ ਕੀਤਾ ਹੈ। ਇਸ ਤੋਂ ਪਹਿਲਾਂ ਓਸ਼ੀਅਨ ਸੀਰੀਜ਼ ਦੀ ਫਿਲਮਾਂ ਨੂੰ ਸਟੀਵਨ ਸੋਡਰਬਰਗ ਨੇ ਨਿਰਦੇਸ਼ਿਤ ਕੀਤਾ ਹੈ। ਪਿਛਲੀਆਂ ਸੀਰੀਜ਼ 'ਚ ਨਜ਼ਰ ਆ ਚੁੱਕੇ ਜਾਰਜ ਕਲੂਨੀ ਅਤੇ ਸਟੀਵਨ ਸੋਡਰਬਰਗ ਵਰਗੇ ਸਟਾਰ ਇਸ ਫਿਲਮ ਨੂੰ ਪ੍ਰੋਡਿਊ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 8 ਜੂਨ, 2018 ਨੂੰ ਰਿਲੀਜ਼ ਹੋਵੇਗੀ।


Tags: Steven Soderbergh Sandra Bullock Ocean 8 Gary Ross Trailer Hollywood Film