FacebookTwitterg+Mail

ਬਾਲੀਵੁੱਡ ਅਦਾਕਾਰ ਓਮ ਪੁਰੀ ਦੁਨੀਆ ਨੂੰ ਕਹਿ ਗਏ ਅਲਵਿਦਾ,ਇਨ੍ਹਾਂ ਵਿਵਾਦਾਂ ਕਰਕੇ ਰਹੇ ਚਰਚਾ 'ਚ

    1/3
06 January, 2017 04:27:08 PM
ਨਵੀਂ ਦਿੱਲੀ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਓਮ ਪੁਰੀ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਓਮ ਪੁਰੀ ਦੀ ਉਮਰ 66 ਸਾਲ ਦੀ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੀ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਫੈਲ ਗਈ। ਅਭਿਨੇਤਾ ਓਮ ਪੁਰੀ ਦਾ ਨਾਂ ਸੁਪਰਹਿੱਟ ਅਭਿਨੇਤਾਵਾਂ 'ਚ ਸ਼ਾਮਲ ਸੀ। ਜਿੱਥੇ ਉਹ ਇਕ ਮਹਾਨ ਕਲਾਕਾਰ ਸਨ, ਹਾਲ ਹੀ 'ਚ ਆਪਣੇ ਕਈ ਬਿਆਨਾਂ ਨੂੰ ਲੈ ਕੇ ਉਹ ਵਿਵਾਦਾਂ 'ਚ ਰਹੇ ਸਨ।
ਉਨ੍ਹਾਂ ਨੇ ਪਿੱਛੇ ਜਿਹੇ 'ਸਰਜੀਕਲ ਸਟਰਾਈਕ' 'ਤੇ ਸ਼ੋਸ਼ਲ ਮੀਡੀਆ 'ਤੇ ਇਕ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, 'ਕੀ ਅਸੀਂ ਨੌਜਵਾਨਾਂ ਨੂੰ ਸੈਨਾ 'ਚ ਸ਼ਾਮਲ ਹੋਣ ਲਈ ਮਜ਼ਬੂਰ ਕਰਦੇ ਹਾਂ, ਮੇਰੇ ਪਿਤਾ ਜੀ ਵੀ ਸੈਨਾ 'ਚ ਸਨ, ਸਾਨੂੰ ਉਨ੍ਹਾਂ 'ਤੇ ਮਾਣ ਸੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਫਿਜ਼ਰਾਈਲ ਅਤੇ ਫਲਸਤੀਨ ਬਣਾਉਣਾ ਚਾਹੁੰਦੇ ਹਨ।' ਪਾਕਿਸਤਾਨ ਕਲਾਕਾਰਾਂ ਨੂੰ ਲੈ ਕੇ ਦਿੱਤੇ ਬਿਆਨ 'ਚ ਓਮ ਪੁਰੀ ਦਾ ਕਹਿਣਾ ਸੀ ਕਿ ਗਲਤ ਤਰੀਕੇ ਨਾਲ ਨਹੀਂ ਬਲਕਿ ਵੀਜ਼ਾ ਲੈ ਕੇ ਭਾਰਤ 'ਚ ਆਉਂਦੇ ਹਨ ਇਹ ਕਲਾਕਾਰ।'
ਬਾਅਦ 'ਚ ਓਮ ਪੁਰੀ ਨੇ ਆਪਣੇ ਬਿਆਨ 'ਤੇ ਮੰਗਦੇ ਹੋਏ ਕਿਹਾ, 'ਮੈਂ ਆਪਣੀ ਗਲਤੀ ਮੰਨਦਾ ਹਾਂ ਅਤੇ ਸਜਾ ਦਾ ਵੀ ਹੱਕਦਾਰ ਹਾਂ। ਮੈਂ ਚਾਹੁੰਦਾ ਹਾਂ ਕਿ ਸੈਨਾ ਮੇਰੇ 'ਤੇ ਕੇਸ ਕਰੇ ਅਤੇ ਮੇਰੇ ਕੋਰਟ ਮਾਰਸ਼ਲ ਕੀਤੇ ਜਾਵੇ। ਸੈਨਾ ਮੈਨੂੰ ਹਥਿਆਰ ਚਲਾਉਣਾ ਸਿਖਾਵੇ। ਮੈਨੂੰ ਉਸ ਸਥਾਨ 'ਤੇ ਭੇਜਿਆ ਜਾਵੇ, ਜਿੱਥੇ ਬਹਾਦਰ ਨੌਜਵਾਨ ਸ਼ਹੀਦ ਹੋਏ ਸੀ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਮਾਫ ਕੀਤਾ ਜਾਵੇ। ਮੇਰਾ ਦੇਸ਼ ਨੂੰ ਅਨੁਰੋਧ ਹੈ ਕਿ ਮੈਨੂੰ ਸਜਾ ਦਿੱਤੀ ਜਾਵੇ।'
ਓਮ ਪੁਰੀ ਦੇ ਇਸ ਬਿਆਨ ਨੂੰ ਲੈ ਕੇ ਬਹੁਤ ਅਲੋਚਨਾ ਹੋਈ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਗੋਦੀ ਹੀ ਵਿਕਲਪ ਹੈ। ਜਦੋ ਓਮ ਪੁਰੀ ਨਾਲ ਮੋਜ਼ੂਦਾ ਬੀ.ਜੇ.ਪੀ ਸਰਕਾਰ ਅਤੇ ਮੋਦੀ ਬਾਰੇ 'ਚ ਸਵਾਲ ਕੀਤਾ ਗਿਆ ਤਾਂ ਉਨਾਂ ਨੇ ਕਿਹਾ, 'ਦੇਖੋ ਸਾਡੇ ਕੋਲ ਤਾਂ ਹੋਰ ਕੋਈ ਚੁਆਈਸ ਨਹੀਂ, ਬਿਨਾ ਮੋਦੀ ਜੀ ਦੀ ਗੋਦੀ 'ਚ ਬੈਠਣ ਤੋਂ, ਬਾਕੀ ਗੋਦੀਆਂ ਅਸੀਂ ਦੇਖ ਲਈਆਂ ਹਨ।'

Tags: ਓਮ ਪੁਰੀ ਅਭਿਨੇਤਾ ਸਰਜੀਕਲ ਸਟਰਾਈਕOm Puri actor surgical strike