FacebookTwitterg+Mail

ਪੰਜਾਬੀ ਫਿਲਮਾਂ ਨਾਲ ਵੀ ਜੁੜੇ ਰਹੇ ਸਨ ਓਮ ਪੁਰੀ

    1/6
07 January, 2017 01:22:15 PM
ਜਲੰਧਰ— ਬਾਲੀਵੁੱਡ ਅਤੇ ਪੰਜਾਬੀ ਅਭਿਨੇਤਾ ਓਮ ਪੁਰੀ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਸੀ। ਉਹ ਪੈਦਾਇਸ਼ ਪੰਜਾਬੀ ਸਨ, ਸ਼ਾਇਦ ਇਸ ਲਈ ਉਨ੍ਹਾਂ ਨੇ ਆਪਣੀ ਮਾਂ ਬੋਲੀ ਦੀ ਸੇਵਾ ਕੀਤਾ। ਇੱਕ ਨਜ਼ਰ ਉਨ੍ਹਾਂ ਦੀਆਂ ਪੰਜਾਬੀ ਫਿਲਮਾਂ 'ਤੇ ਮਾਰੋ। ਸਾਲ 1982 'ਚ ਉਨ੍ਹਾਂ ਨੇ ਆਪਣੀ ਪਹਿਲੀ ਪੰਜਾਬੀ ਫਿਲਮ 'ਚੰਨ ਪਰਦੇਸੀ' ਕੀਤੀ ਸੀ। ਉਸ ਤੋਂ ਬਾਅਦ ਸਾਲ 1983 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਲੌਂਗ ਦਾ ਲਿਸ਼ਕਾਰਾ', ਜਿਸ 'ਚ ਡਿੱਟੂ ਦਾ ਕਿਰਦਾਰ ਬੇਹੱਦ ਮਸ਼ਹੂਰ ਹੋਇਆ। ਉਸ ਤੋਂ ਬਾਅਦ ਉਮ ਪੁਰੀ ਨੇ ਲੰਮਾ ਗੈਪ ਲਿਆ। ਸਾਲ 2013 'ਚ ਉਹ 'ਜੱਟ ਬੁਆਏਜ਼ ਪੁੱਤ ਜੱਟਾਂ ਦ' 'ਚ ਨਜ਼ਰ ਆਏ। ਸਾਲ 2013 'ਚ ਉਨ੍ਹਾਂ ਨੇ ਕਾਮੇਡੀ ਫਿਲਮ 'ਭਾਜੀ ਇੰਨ ਪਰੌਬਲਮ' ਵੀ ਕੰਮ ਕੀਤਾ। ਮਸ਼ਹੂਰ ਸੁਪਰਹਿੱਟ ਇਤਿਹਾਸਕ ਫਿਲਮ 'ਚਾਰ ਸਾਹਿਬਜ਼ਾਦੇ' ਅਤੇ 'ਚਾਰ ਸਾਹਿਬਜ਼ਾਦੇ 2' 'ਚ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ ਸੀ।

Tags: ਓਮ ਪੁਰੀਪੰਜਾਬੀ ਫਿਲਮਾਂਮੌਤOm Puri Punjabi films death