FacebookTwitterg+Mail

ਅਭਿਨੇਤਾ ਓਮ ਪੁਰੀ ਦੀ ਮੌਤ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੋਗ ਜ਼ਾਹਰ

    1/3
06 January, 2017 04:25:53 PM
ਨਵੀਂ ਦਿੱਲੀ— ਬਾਲੀਵੁੱਡ ਦੇ ਨਾਮੀ ਅਭਿਨੇਤਾ ਓਮ ਪੁਰੀ ਦਾ ਦਿਲ ਦੇ ਦੌਰੇ ਕਾਰਨ ਅੱਜ ਸਵੇਰੇ ਦਿਹਾਂਤ ਹੋ ਗਿਆ। ਓਮ ਪੁਰੀ ਦਾ 66 ਸਾਲ ਦੇ ਸਨ। ਇਸ ਖ਼ਬਰ ਨੂੰ ਸੁਣ ਦੇ ਪੂਰੀ ਬਾਲੀਵੁੱਡ ਇੰਡਸਟਰੀ ਸਦਮੇ 'ਚ ਹੈ। ਇਸ ਖ਼ਬਰ ਨੂੰ ਸੁਣਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਟਵੀਟ ਕਰਦੇ ਅਫਸੋਸ ਪ੍ਰਗਟ ਕੀਤਾ ਹੈ। ਪ੍ਰਧਾਨਮੰਤਰੀ ਨੇ ਸਿਨੇਮਾ ਅਤੇ ਥੀਏਟਰ 'ਚ ਓਮ ਪੁਰੀ ਦੇ ਮੁੱਖ ਯੋਗਦਾਨ ਨੂੰ ਯਾਦ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ।
ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਦਿ ਜੰਗਲ ਬੁੱਕ' 'ਚ ਓਮ ਪੁਰੀ ਨੇ ਬਗੀਰਾ ਨੂੰ ਆਪਣੀ ਦਮਦਾਰ ਅਵੀਜ਼ ਦਿੱਤੀ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਓਮ ਪੁਰੀ ਫਿਲਮ 'ਐਕਟਰ ਇਨ ਲਾਅ' 'ਚ ਨਜ਼ਰ ਆਏ ਸਨ। ਨਬੀਲ ਕੁਰੈਸ਼ੀ ਨਿਰਦੇਸ਼ਿਤ ਉਸ ਦੀ ਉਰਦੂ ਫਿਲਮ 31 ਸਤੰਬਰ ਨੂੰ ਰਿਲੀਜ਼ ਹੋਈ ਸੀ।
ਸਾਲ 1993 'ਚ ਓਮ ਪੁਰੀ ਦੀ ਵਿਆਹ ਨੰਦਿਤਾ ਪੁਰੀ ਨਾਲ ਹੋਇਆ ਪਰ 2013 'ਚ ਉਹ ਦੋਵੇਂ ਵੱਖ ਹੋ ਗਏ ਸਨ। ਓਮ ਪੁਰੀ ਦਾ ਬੇਟਾ ਹੈ, ਜਿਸ ਦਾ ਨਾਂ ਇਸ਼ਾਨ ਹੈ।
ਓਮ ਪੁਰੀ ਦਾ ਜਨਮ 18 ਅਕਤੂਬਰ, 1950 'ਚ ਹਰਿਆਣਾ ਦੇ ਅੰਬਾਲਾ ਸ਼ਹਿਰ 'ਚ ਹੋਇਆ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਆਪਣੇ ਨਿਹਾਲ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਪੂਰੀ ਕੀਤੀ। ਓਮ ਪੁਰੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਮਰਾਠੀ ਨਾਟਕ 'ਤੇ ਅਧਾਰਿਤ ਫਿਲਮ 'ਘਾਸੀਰਾਵ ਕੋਤਵਾਲ' ਨਾਲ ਕੀਤੀ ਸੀ। ਸਾਲ 1980 'ਚ ਰਿਲੀਜ਼ ਫਿਲਮ 'ਅਕਰੋਸ਼' ਓਮ ਪੁਰੀ ਦੇ ਸਿਨੇਮਾ ਕੈਰੀਅਰ ਦੀ ਪਹਿਲੀ ਹਿੱਟ ਫਿਲਮ ਸਾਬਿਤ ਹੋਈ।
ਉਨ੍ਹਾਂ ਦੀਆਂ 'ਅਰਧਸੱਤਿਆ', 'ਜਾਨੇ ਵੀ ਦੋ ਯਾਰੋ', 'ਨਸੂਰ', 'ਮੇਰੇ ਬਾਪ ਪਹਿਲੇ ਆਪ', 'ਦਿੱਲੀ -6', 'ਮਾਲਾਮਾਲ ਵਿਕਲੀ', 'ਡਾਨ', 'ਰੰਗ ਦੇ ਬਸੰਤੀ', 'ਦੀਵਾਨੇ ਹੋਏ ਪਾਗਲ', 'ਕਾਸ਼ ਆਪ ਹਮਾਰੇ ਹੋਤੇ' ਅਤੇ ਪਿਆਰ ਦੀਵਾਨਾ ਹੋਤਾ ਹੈ' ਵਰਗੀਆਂ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ।

Tags: ਓਮ ਪੁਰੀਪ੍ਰਧਾਨ ਮੰਤਰੀ ਮੋਦੀਦਿ ਜੰਗਲ ਬੁੱਕOm Puri Prime Minister Modi The Jungle Book