FacebookTwitterg+Mail

ਬਾਲੀਵੁੱਡ ਦੇ ਸਫਰ ਤੋਂ ਇਲਾਵਾ ਜਾਣੋਂ ਓਮ ਪੁਰੀ ਦੀ ਨਿੱਜੀ ਜ਼ਿੰਦਗੀ ਦੇ ਕੁਝ ਅਜਿਹੇ ਰਾਜ!

om puri
07 January, 2017 04:43:12 PM
ਮੁੰਬਈ— ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਅਭਿਨੇਤਾ ਓਮ ਪੁਰੀ ਦਾ ਬੀਤੇ ਦਿਨੀਂ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਸਾਰੀ ਬਾਲੀਵੁੱਡ ਇੰਡਸਟਟਰੀ ਸੋਗ 'ਚ ਹੈ।
ਜਾਨਵਰਾਂ ਨਾਲ ਪਿਆਰ...
ਓਮ ਪੁਰੀ ਨੂੰ ਸੜਕ 'ਤੇ ਰਹਿ ਰਹੇ ਜਾਨਵਰਾਂ ਦੀ ਸਥਿਤੀ ਦੇਖ ਕੇ ਬਹੁਤ ਦਇਆ ਆਉਂਦੀ ਸੀ। ਉਹ ਮੰਨਦੇ ਸਨ ਕਿ ਇਨ੍ਹਾਂ ਬੇਜ਼ੁਬਾਨਾਂ ਦਾ ਕੋਈ ਨਹੀਂ ਹੈ। ਇਨ੍ਹਾਂ ਦੇ ਦੁੱਖਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਆਪਣੇ ਘਰ ਸਾਹਮਣੇ ਸੜਕ 'ਤੇ ਰਹਿਣ ਵਾਲੀ ਇਕ ਚਿੱਟੇ ਰੰਗ ਦੇ ਪੱਪੀ (ਕੁੱਤੀ) ਨੂੰ ਉਨ੍ਹਾਂ ਨੇ ਪਾਲਿਆ ਵੀ ਸੀ।
ਵਿਵਾਦਾਂ ਨਾਲ ਵੀ ਰਿਹਾ ਡੂੰਘਾ ਰਿਸ਼ਤਾ...
ਓਮ ਪੁਰੀ ਦਾ ਵਿਵਾਦਾਂ ਨਾਲ ਵੀ ਡੂੰਘਾ ਰਿਸ਼ਤਾ ਰਿਹਾ। ਸਰਹੱਦ 'ਤੇ ਸ਼ਹੀਦ ਹੋਏ ਭਾਰਤੀ ਜਵਾਨਾਂ 'ਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਆਰਮੀ 'ਚ ਭਰਤੀ ਹੋਣ ਲਈ ਕਿਸ ਨੇ ਕਿਹਾ ਸੀ। ਉਨ੍ਹਾਂ ਨੂੰ ਕਿਸ ਨੇ ਕਿਹਾ ਸੀ ਹਥਿਆਰ ਚੁੱਕੋ। ਇਸ ਬਿਆਨ 'ਤੇ ਉਨ੍ਹਾਂ ਖਿਲਾਫ ਕੇਸ ਦਰਜ ਹੋ ਗਿਆ ਸੀ।
* ਰਾਮਲੀਲਾ ਮੈਦਾਨ 'ਚ ਅੰਨਾ ਹਜ਼ਾਰੇ ਦੇ ਮੰਚ ਤੋਂ ਓਮ ਪੁਰੀ ਨੇ ਨੇਤਾਵਾਂ ਨੂੰ ਗਵਾਰ ਕਿਹਾ ਸੀ।
* ਅਸਹਿਣਸ਼ੀਲਤਾ ਦੇ ਮੁੱਦੇ 'ਤੇ ਉਨ੍ਹਾਂ ਨੇ ਆਮਿਰ ਖਾਨ ਨੂੰ ਕਿਹਾ ਸੀ ਕਿ ਉਹ ਹੈਰਾਨ ਹਨ ਕਿ ਆਮਿਰ ਖਾਨ ਅਤੇ ਉਨ੍ਹਾਂ ਦੀ ਪਤਨੀ ਇਸ ਤਰ੍ਹਾਂ ਸੋਚਦੇ ਹਨ। ਅਸਹਿਣਸ਼ੀਲਤਾ 'ਤੇ ਆਮਿਰ ਖਾਨ ਦਾ ਬਿਆਨ ਬਰਦਾਸ਼ਤ ਕਰਨ ਲਾਇਕ ਨਹੀਂ ਹੈ।
* ਭਾਰਤ 'ਚ ਗਊ ਹੱਤਿਆ 'ਤੇ ਪਾਬੰਦੀ ਲਾਉਣ ਨੂੰ ਲੈ ਕੇ ਉੱਠੇ ਵਿਵਾਦ 'ਤੇ ਉਨ੍ਹਾਂ ਕਿਹਾ ਸੀ ਕਿ ਜਿਸ ਦੇਸ਼ 'ਚ ਬੀਫ ਦੀ ਦਰਾਮਦ ਕਰਕੇ ਡਾਲਰ ਕਮਾਏ ਜਾ ਰਹੇ ਹਨ, ਉਥੇ ਗਊ ਹੱਤਿਆ 'ਤੇ ਪਾਬੰਦੀ ਲਾਉਣਾ ਇਕ ਪਾਖੰਡ ਹੈ।
ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ...
ਸਾਲ 1972 'ਚ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਓਮ ਪੁਰੀ ਨੇ ਭਾਰਤੀ ਫਿਲਮ ਜਗਤ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ। ਕਲਾ ਫਿਲਮਾਂ 'ਚ ਅਭਿਨੈ ਦਾ ਲੋਹਾ ਮਨਵਾਉਣ ਵਾਲੇ ਇਸ ਅਦਾਕਾਰ ਨੇ ਕਮਰਸ਼ੀਅਲ ਫਿਲਮਾਂ 'ਚ ਬੇਜੋੜ ਅਭਿਨੈ ਕੀਤਾ। ਉਨ੍ਹਾਂ ਨੇ ਹਿੰਦੀ, ਮਰਾਠੀ ਅਤੇ ਹੋਰ ਭਾਸ਼ਾਵਾਂ 'ਚ 300 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ। ਉਥੇ 'ਦਿ ਹੰਡਰਡ ਫੁਟ ਜਰਨੀ' ਅਤੇ 'ਚਾਰਲੀਜ਼ ਵਿਲਸਨਜ਼ ਵਾਰ' ਵਰਗੀਆਂ ਹਾਲੀਵੁੱਡ ਫਿਲਮਾਂ 'ਚ ਕੰਮ ਕਰਕੇ ਵਿਦੇਸ਼ੀ ਫਿਲਮ ਇੰਡਸਟਰੀ 'ਚ ਵੀ ਆਪਣੀਆਂ ਜੜਾਂ ਜਮਾਈਆਂ ਸਨ। ਹਾਲੀਆ ਹੀ 'ਚ ਆਈ 'ਦਿ ਜੰਗਲ ਬੁੱਕ' 'ਚ ਓਮ ਪੁਰੀ ਨੇ ਮੋਗਲੀ ਦੇ ਦੋਸਤ ਬਘੀਰਾ ਨੂੰ ਆਪਣੀ ਦਮਦਾਰ ਆਵਾਜ਼ ਦਿੱਤੀ ਸੀ।

Tags: ਓਮ ਪੁਰੀਮੌਤਬਾਲੀਵੁੱਡ ਸਫਰOm Puri death Bollywood journey