FacebookTwitterg+Mail

CONFIRMED! ਇਸ ਵਾਰ ਫਿਰ ਆਸਕਰ 'ਚ ਛਾਏਗੀ 'ਦੇਸੀ ਗਰਲ'

    1/6
25 February, 2017 05:05:33 PM
ਨਵੀਂ ਦਿੱਲੀ- ਭਲੇ ਹੀ ਇਸ ਸਾਲ ਆਸਕਰ ਐਵਾਰਡ 'ਚ ਭਾਰਤੀ ਫਿਲਮਾਂ ਦੇ ਲਈ ਕੋਈ ਜ਼ਿਆਦਾ ਵੱਡੀ ਖਬਰ ਨਾ ਹੋਵੇ ਪਰ ਜੇਕਰ ਤੁਸੀਂ ਪ੍ਰਿਯੰਕਾ ਚੋਪੜਾ ਦੇ ਫੈਨ ਹੋ ਤਾਂ ਖਬਰ ਪੱਕੀ ਹੈ ਕਿ ਪ੍ਰਿਯੰਕਾ ਚੋਪੜਾ 89ਵੇਂ ਅਕੈਡਮੀ ਐਵਾਰਡਜ਼ ਦਾ ਹਿੱਸਾ ਬਣਨ ਵਾਲੀ ਹੈ। ਦਰਅਸਲ ਇਸ ਗੱਲ ਦੀ ਪੁਸ਼ਟੀ ਖੁਦ ਪ੍ਰਿਯੰਕਾ ਚੋਪੜਾ ਨੇ ਹੀ ਕੀਤੀ ਹੈ। ਉਨ੍ਹਾਂ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਇਸ ਸ਼ੋਅ ਦਾ ਹਿੱਸਾ ਹੋਵੇਗੀ। ਪ੍ਰਿਯੰਕਾ ਨੇ ਗਾਇਕਾ ਮਿਕ ਜੱਗਰ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਨਾਲ ਲਿਖਿਆ ਹੈ,'Oscars here we come.. mick jagger LA LA land...'। ਦੱਸ ਦਈਏ ਕਿ ਪ੍ਰਿਯੰਕਾ ਨੇ 2016 'ਚ ਵੀ ਆਸਕਰ ਐਵਾਰਡਜ਼ 'ਚ ਮੇਜ਼ਬਾਨੀ ਕੀਤੀ ਸੀ।
ਉਨ੍ਹਾਂ ਨੇ ਆਸਕਰ ਸਮਾਰੋਹ 'ਚ ਲੇਬਨਾਨ ਦੇ ਡਿਜ਼ਾਈਨਰ ਜੁਹੈਰ ਮੁਰੀਦ ਵਲੋਂ ਡਿਜ਼ਾਈਨ ਕੀਤਾ ਗਿਆ ਸਫੇਦ ਰੰਗ ਸਟ੍ਰੈਪਲੈੱਸ ਗਾਉਨ ਪਾਇਆ ਸੀ। ਉਹ ਬਹੁਤ ਜ਼ਿਆਦਾ ਖੂਬਸੂਰਤ ਨਜ਼ਰ ਆ ਰਹੀ ਸੀ। ਇਸ ਦੇ ਬਾਅਦ ਉਹ 2016 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਹਸਤੀਆਂ 'ਚ ਸ਼ਾਮਲ ਹੋਈ ਹੈ। ਗੂਗਲ ਸਰਚ 'ਚ ਪ੍ਰਿਯੰਕਾ 'ਆਸਕਰ ਰੈੱਡ ਕਾਰਪੇਟ ਡਰੈੱਸ' 'ਚ ਸਤਵੇਂ ਨੰਬਰ 'ਤੇ ਰਹੀ। ਆਸਕਰ ਸਮਾਰੋਹ 'ਚ ਹਿੱਸਾ ਲੈਣ ਦੌਰਾਨ ਰੈੱਡ ਕਾਰਪੇਟ 'ਤੇ ਚੱਲਣ ਵਾਲੀਆਂ ਜਿਨ੍ਹੀਆਂ ਹਸਤੀਆਂ ਨੂੰ ਗੂਗਲ 'ਤੇ ਲੱਭਿਆ, ਉਨ੍ਹਾਂ 'ਚ ਪ੍ਰਿਯੰਕਾ ਸਤਵੇਂ ਨੰਬਰ 'ਤੇ ਰਹੀ ਸੀ।

Tags: Oscar award Priyanka Chopra Google Mick Jaggerਆਸਕਰ ਐਵਾਰਡਪ੍ਰਿਯੰਕਾ ਚੋਪੜਾ

About The Author

Anuradha Sharma

Anuradha Sharma is News Editor at Jagbani.