FacebookTwitterg+Mail

ਆਸਕਰ 2018 : 'ਡਨਕਿਰਕ' ਨੇ ਜਿੱਤੇ 3 ਐਵਾਰਡਸ, ਜਾਣੋ ਕਿਸ ਨੂੰ ਕਿਹੜਾ ਮਿਲਿਆ ਪੁਰਸਕਾਰ

oscars 2018
05 March, 2018 10:25:41 AM

ਲੰਡਨ(ਬਿਊਰੋ)— 90ਵਾਂ ਅਕੈਡਮੀ ਐਵਾਰਡ ਭਾਵ ਆਸਕਰ ਐਵਾਰਡ ਸਮਾਗਮ ਕੈਲੀਫੋਰਨੀਆ ਦੇ ਡੋਲਬੀ ਥੀਏਟਰ 'ਚ ਸ਼ੁਰੂ ਹੋ ਚੁੱਕਾ ਹੈ। ਆਸਕਰ ਐਵਾਰਡ ਸਮਾਗਮ 'ਚ ਹੁਣ ਤੱਕ ਕਈ ਐਵਾਰਡ ਐਲਾਨ ਕੀਤੇ ਜਾ ਚੁੱਕੇ ਹਨ। 'ਡਨਕਿਰਕ' ਫਿਲਮ ਨੇ ਹੁਣ ਤੱਕ ਬੈਸਟ ਸਾਊਂਡ ਐਡੀਟਿੰਗ, ਬੈਸਟ ਸਾਊਂਡ ਮਿਕਸਿੰਗ, ਬੈਸਟ ਫਿਲਮ ਐਡੀਟਿੰਗ ਕੈਟੇਗਰੀ 'ਚ ਐਵਾਰਡ ਜਿੱਤੇ ਹਨ। ਹੁਣ ਤੱਕ ਸਭ ਤੋਂ ਵੱਧ ਐਵਾਰਡ ਕ੍ਰਿਸਟੋਫਰ ਨੋਲਾਨ ਦੀ ਫਿਲਮ 'ਡਨਕਿਰਕ' ਨੇ ਜਿੱਤੇ ਹਨ। ਬੈਸਟ ਸੁਪੋਰਟਿਵ ਐਕਟਰ ਦਾ ਐਵਾਰਡ ਸੈਮ ਰਾਕਵੇਲ ਨੇ ਜਿੱਤ ਲਿਆ ਹੈ। ਇਹ ਉਨ੍ਹਾਂ ਨੂੰ 'ਥ੍ਰੀ ਬਿਲਬੋਰਡਸ ਆਊਟਸਾਈਡ ਐਬਿੰਗ, ਮਿਸੂਰੀ' ਲਈ ਦਿੱਤਾ ਗਿਆ ਹੈ। ਇਸ ਵਾਰ ਬੈਸਟ ਫਿਲਮ ਲਈ 'ਦਿ ਸ਼ੇਪ ਆਫ ਵਾਟਰ', 'ਡਨਕਿਰਕ', 'ਗੈੱਟ ਆਊਟ' ਵਰਗੀਆਂ 9 ਫਿਲਮਾਂ ਵਿਚਕਾਰ ਤਗੜਾ ਮੁਕਾਬਲਾ ਹੈ। 

Punjabi Bollywood Tadka

ਜਾਣੋ ਕਿਸ ਨੂੰ ਕਿਹੜਾ ਮਿਲਿਆ ਐਵਾਰਡ—
ਬੈਸਟ ਅਡਾਪਟੇਡ ਸਕ੍ਰੀਨਪਲੇ ਦਾ ਐਵਾਰਡ 'ਕਾਲ ਮੀ ਬੁਆਏ ਯੌਰ ਨੇਮ' ਨੂੰ ਦਿੱਤਾ ਗਿਆ।
ਬੈਸਟ ਸ਼ਾਰਟ ਫਿਲਮ - ਲਾਈਵ ਐਕਸ਼ਨ ਦਾ ਐਵਾਰਡ 'ਦਿ ਸਾਈਲੈਂਟ ਚਾਈਲਡ' ਨੂੰ ਦਿੱਤਾ ਗਿਆ।
ਬੈਸਟ ਡਾਕਿਊਮੈਂਟਰੀ ਸ਼ਾਰਟ ਸਬਜੈਕਟ ਦਾ ਐਵਾਰਡ 'ਹੈਵਨ ਇਜ਼ ਅ ਟ੍ਰੈਫਿਕ ਜੈਮ ਆਨ ਦਿ 405' ਨੂੰ ਦਿੱਤਾ ਗਿਆ। 
ਬੈਸਟ ਫਿਲਮ ਐਡੀਟਿੰਗ ਦਾ ਐਵਾਰਡ 'ਡਨਕਿਰਕ' ਨੂੰ ਦਿੱਤਾ ਗਿਆ। ਇਹ ਐਵਾਰਡ ਐਡੀਟਰ ਲੀ ਸਮਿਥ ਨੇ ਗ੍ਰਹਿਣ ਕੀਤਾ। 
ਬੈਸਟ ਵਿਜ਼ੂਅਲ ਇਫੈਕਟਸ ਦਾ ਐਵਾਰਡ 'ਬਲੇਡ ਰਨਰ 2049' ਨੂੰ ਦਿੱਤਾ ਗਿਆ।
ਬੈਸਟ ਐਨੀਮਿਟੇਡ ਫੀਚਰ ਫਿਲਮ ਦਾ ਐਵਾਰਡ 'ਕੋਕੋ' ਨੂੰ ਦਿੱਤਾ ਗਿਆ।
ਬੈਸਟ ਸ਼ਾਰਚ ਫਿਲਮ- ਐਨੀਮਿਟੇਡ ਦਾ ਐਵਾਰਡ 'ਡਿਅਰ ਬਾਸਕੇਟਬਾਲ ਨੂੰ ਦਿੱਤਾ ਗਿਆ।
ਬੈਸਟ ਸੁਪੋਰਟਿੰਗ ਐਕਟਰੈੱਸ ਦਾ ਐਵਾਰਡ ਐਲੀਸਨ ਜੈਨੀ ਨੂੰ ਦਿੱਤਾ ਗਿਆ।
ਬੈਸਟ ਫਾਰੇਨ ਲੈਂਗਵੇਜ ਫਿਲਮ 'ਅ ਫੈਂਟੈਸਟਿਕ ਵੂਮਨ ਨੂੰ ਦਿੱਤਾ ਗਿਆ।
ਬੈਸਟ ਪ੍ਰੋਡਕਸ਼ਨ ਡਿਜ਼ਾਈਨ ਦਾ ਐਵਾਰਡ 'ਦਿ ਸ਼ੇਪ ਆਫ ਵਾਟਰ' ਨੂੰ ਦਿੱਤਾ ਗਿਆ।
ਬੈਸਟ ਸਾਊਂਡ ਐਡੀਟਿੰਗ ਅਤੇ ਬੈਸਟ ਸਾਊਂਡ ਮਿਕਸਿੰਗ ਦਾ ਐਵਾਰਡ 'ਡਨਕਿਰਕ' ਨੂੰ ਦਿੱਤਾ ਗਿਆ।
ਬੈਸਟ ਡਾਕਿਊਮੈਂਟਰੀ ਫੀਚਰ ਫਿਲਮ ਦਾ ਐਵਾਰਡ 'ਅਕੇਰਸ' ਨੂੰ ਦਿੱਤਾ ਗਿਆ।
ਬੈਸਟ ਮੇਕਅੱਪ ਐਂਡ ਹੇਅਰਸਟਾਈਲ ਦਾ ਐਵਾਰਡ ਡਾਰਕੈਸਟ ਆਵਰ ਨੂੰ ਦਿੱਤਾ ਗਿਆ ਹੈ। ਬੈਸਟ ਕਾਸਟਿਊਮ ਦਾ ਐਵਾਰਡ ਫੈਂਟਮ ਥ੍ਰੇਡ ਨੂੰ ਦਿੱਤਾ ਗਿਆ। 
ਬੈਸਟ ਸੁਪੋਰਟਿੰਗ ਐਕਟਰ ਦਾ ਐਵਾਰਡ ਸੈਮ ਰਾਕਵੇਲ ਨੇ ਜਿੱਤਿਆ। ਇਹ ਉਨ੍ਹਾਂ ਨੂੰ 'ਥ੍ਰੀ ਬਿਲਬੋਰਡਸ ਆਊਟਸਾਊਂਡ ਐਬਿੰਗ, ਮਿਸੂਰੀ' ਲਈ ਦਿੱਤਾ ਗਿਆ ਹੈ। ਇਸ ਲਈ ਵੀਲੀਅਮ ਡਫੋ- 'ਦਿ ਫਲੋਰੀਡਾ ਪ੍ਰੋਜੈਕਟ', ਵੂਡੀ ਹਾਰੇਲਸਨ- 'ਥ੍ਰੀ ਬਿਲਬੋਰਡਸ ਆਊਟਸਾਈਡ ਐਬਿੰਗ, ਮਿਸੂਰੀ', ਰਿਚਰਡ ਜੇਨਕਿੰਨਸ- 'ਆਲ ਦਿ ਮਨੀ ਇਨ ਦਿ ਵਰਲਡ ਵੀ ਨਾਮੀਨੇਟ ਸਨ।

Punjabi Bollywood Tadka


Tags: DunkirkOscars 2018Christopher NolanSam RockwellCocoThe Shape of WaterGet OutThree Billboards Outside Ebbing Missouri

Edited By

Chanda Verma

Chanda Verma is News Editor at Jagbani.