FacebookTwitterg+Mail

ਵੀਡੀਓ : ਜਦੋਂ ਆਸਕਰ ਐਵਾਰਡ ਦੀ ਸਟੇਜ 'ਤੇ ਸਾਰੇ ਕੱਪੜੇ ਲਾ ਕੇ ਇਸ ਸ਼ਖਸ ਨੇ ਲਾਈ ਦੌੜ

oscars flashback  the true story behind 1974 streaker
08 March, 2018 08:34:04 AM

ਨਵੀਂ ਦਿੱਲੀ(ਬਿਊਰੋ)— ਦੁਨੀਆ ਭਰ 'ਚ 'ਆਸਕਰ ਐਵਾਰਡ' ਲਈ ਵੱਖਰੀ ਦੀਵਾਨਗੀ ਦੇਖਣ ਨੂੰ ਮਿਲ ਰਹੀ ਹੈ। 5 ਮਾਰਚ ਨੂੰ ਸਾਲ 2018 ਦਾ ਆਸਕਰ ਐਵਾਰਡ ਡੌਲਬੀ ਥੀਏਟਰ 'ਚ ਕਾਫੀ ਸ਼ਾਨਦਾਰ ਤਰੀਕੇ ਨਾਲ ਕਰਵਾਇਆ ਗਿਆ। ਹਾਲ ਹੀ ਸੋਸ਼ਲ ਮੀਡੀਆ 'ਤੇ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਾਲ 1974 'ਚ ਹੋਏ 'ਅਕੈਡਮੀ ਐਵਾਰਡਜ਼' ਦਾ ਹੈ। ਇਸ 'ਚ ਨਜ਼ਰ ਆ ਰਿਹਾ ਹੈ ਕਿ ਡੇਵਿਡ ਨੀਵਨ ਐਲੀਜ਼ਾਬੇਥ ਟਲਰ ਨੂੰ ਇੰਟ੍ਰੋਡਿਊਸ ਕਰ ਰਹੇ ਹਨ, ਜਿਸ ਨੇ ਬੈਸਟ ਫਿਲਮ ਦਾ ਨਾਂ ਅਨਾਉਂਸ ਕਰਨਾ ਹੈ। ਉਸੇ ਸਮੇਂ ਉਨ੍ਹਾਂ ਦੇ ਪਿੱਛੇ ਪਤਲਾ ਜਿਹਾ ਵਿਅਕਤੀ ਬਿਨਾਂ ਕੱਪੜਿਆਂ ਦੇ ਸਟੇਜ 'ਤੇ ਵਿਕਟ੍ਰੀ ਦਾ ਨਿਸ਼ਾਨ ਬਣਾਉਂਦਾ ਹੋਇਆ ਭੱਜਦਾ ਆ ਜਾਂਦਾ ਹੈ। ਇਸ ਨੂੰ ਦੇਖ ਸਾਰੇ ਹੱਸਣ ਲੱਗ ਜਾਂਦੇ ਹਨ।

ਦੱਸ ਦੇਈਏ ਕਿ ਇਸ ਵੀਡੀਓ ਦਾ ਨਾਂ 'ਰਾਬਰਟ ਓਪਲ' ਹੈ ਤੇ ਇਹ ਐਕਟੀਵਿਸਟ ਤੇ ਆਰਟਿਸਟ ਹੈ। ਜ਼ਿਆਦਾਤਰ ਇਤਿਹਾਸ 'ਚ ਇਹ ਵੀਡੀਓ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਸਮੇਂ ਰਾਬਰਟ 33 ਸਾਲ ਦੇ ਹੈ। ਸਟੇਜ 'ਤੇ ਅਜਿਹਾ ਕਰਨ ਲਈ ਨਾ ਤਾਂ ਉਨ੍ਹਾਂ ਨੂੰ ਇਵੈਂਟ ਤੋਂ ਕੱਢਿਆ ਗਿਆ ਤੇ ਨਾ ਹੀ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਰਾਬਰਟ ਨੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ, ਜਿਸ 'ਚ ਰੋਬਰਟ ਨੇ ਕਿਹਾ ਕਿ, ''ਲੋਕਾਂ ਨੂੰ ਪਬਲਿਕ ਪਲੇਸ 'ਚ ਨੰਗੇ ਹੋਣ 'ਚ ਸ਼ਰਮ ਆਉਣੀ ਚਾਹੀਦੀ ਹੈ।'' ਦੱਸ ਦੇਈਏ ਕਿ ਰਾਬਰਟ ਲਿਬਰੇਸ਼ਨ ਮੂਵਮੈਂਟ 'ਚ ਵੀ ਐਕਟਿਵ ਹੋਏ। ਇਸ ਤੋਂ ਇਲਾਵਾ ਉਸ ਨੇ ਨਿਊਜ਼ਪੇਪਰ ਦੇ ਲਈ ਉਨ੍ਹਾਂ ਪਾਰਟ ਟਾਈਮ ਕੰਮ ਵੀ ਕੀਤਾ।


Tags: Academy AwardsOscars FlashbackRobert OpelElizabeth Taylor David Niven

Edited By

Sunita

Sunita is News Editor at Jagbani.