FacebookTwitterg+Mail

ਚੋਥੇ ਹਫਤੇ ਵੀ ਜਾਰੀ ਰਿਹੈ 'ਪਦਮਾਵਤ' ਦੀ ਕਮਾਈ ਦਾ ਸਿਲਸਿਲਾ

padmaavat
20 February, 2018 07:16:53 PM

ਮੁੰਬਈ (ਬਿਊਰੋ)— ਫਿਲਮ 'ਪਦਮਾਵਤ' ਦੀ ਕਮਾਈ ਦਾ ਸਿਲਸਿਲਾ ਬਾਕਸ ਆਫਿਸ 'ਤੇ ਅੱਜ ਵੀ ਜਾਰੀ ਹੈ। ਵਿਵਾਦਾਂ ਦੇ ਬਾਵਜੂਦ ਰਿਲੀਜ਼ ਹੋਈ ਇਸ ਫਿਲਮ ਨੂੰ ਭਾਰਤੀ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ 'ਪਦਮਾਵਤ' ਨੇ ਬਾਕਸ ਆਫਿਸ 'ਤੇ ਪਹਿਲੇ ਹਫਤੇ 166.50 ਕਰੋੜ, ਦੂਜੇ ਹਫਤੇ 69.50 ਕਰੋੜ, ਤੀਜੇ ਹਫਤੇ 31.75 ਕਰੋੜ ਅਤੇ ਚੋਥੇ ਹਫਤੇ ਸ਼ੁਕਰਵਾਰ 1.75 ਕਰੋੜ, ਸ਼ਨੀਵਾਰ 3 ਕਰੋੜ, ਐਤਵਾਰ 4 ਕਰੋੜ, ਸੋਮਵਾਰ 1.55 ਕਰੋੜ ਕਮਾ ਚੁੱਕੀ ਹੈ। ਫਿਲਮ ਨੇ ਕੁੱਲ ਮਿਲਾ ਕੇ ਚੋਥੇ ਹਫਤੇ ਤੱਕ 278.05 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।

ਜ਼ਿਕਰਯੋਗ ਹੈ ਕਿ 'ਪਦਮਾਵਤ' 'ਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ ਅਤੇ ਸ਼ਾਹਿਦ ਕਪੂਰ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਬਾਕਸ ਆਫਿਸ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਰਿਹਾ ਹੈ।  ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 180 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰੇਗੀ।


Tags: Deepika Padukone Ranveer Singh Shahid Kapoor Padmaavat Box Office Hindi Film

Edited By

Kapil Kumar

Kapil Kumar is News Editor at Jagbani.