FacebookTwitterg+Mail

ਆ ਗਿਆ ਭਾਰਤ ਦਾ ਸੁਪਰਹੀਰੋ 'ਪੈਡਮੈਨ', ਟਰੇਲਰ ਹੋਇਆ ਰਿਲੀਜ਼ (ਵੀਡੀਓ)

padman
15 December, 2017 12:39:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਮਲ ਦੇ ਟਰੇਲਰ 'ਚ ਅਰੁਣਾਚਲਮ ਦਾ ਆਮ ਵਿਅਕਤੀ ਤੋਂ ਪੈਡਮੈਨ ਬਣਨ ਦਾ ਸਫਰ ਦਿਖਾਇਆ ਗਿਆ ਹੈ। ਇਸ 'ਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਉਸਨੇ ਲੋਕਾਂ ਦੀ ਸੋਚ ਬਦਲੀ ਅਤੇ ਮਹਿਲਾਵਾਂ ਦੇ ਹੱਕ 'ਚ ਕੰਮ ਕਰਨਾ ਸ਼ੁਰੂ ਕੀਤਾ। ਹਾਲਾਕਿ ਉਸਨੂੰ ਇਹ ਸੋਚ ਬਦਲਨ ਲਈ ਕਾਫੀ ਮਿਹਨਤ ਕਰਨੀ ਪਈ। ਅਕਸ਼ੇ ਖੁਦ ਇਸ ਫਿਲਮ 'ਚ ਅਰੁਣਾਚਲਮ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਅਕਸ਼ੇ ਦਾ ਕਿਰਦਾਰ ਕਿਸੇ ਸੁਪਰਹੀਰੋ ਨਾਲੋਂ ਘੱਟ ਨਹੀਂ ਹੈ। ਹਾਲ ਹੀ ਰਿਲੀਜ਼ ਹੋਏ ਇਸ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਅਕਸ਼ੇ ਤੋਂ ਇਲਾਵਾ 'ਪੈਡਮੈਨ' 'ਚ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ 'ਚ ਹਨ। ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਖੁਦ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਆਰ. ਕੇ. ਬਾਲਕੀ ਕਰ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਦੇ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ ਜਿਸ 'ਚ ਅਕਸ਼ੇ, ਰਾਧਿਕਾ ਅਤੇ ਸੋਨਮ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਇਹ ਫਿਲਮ 26 ਜਨਵਰੀ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Akshay Kumar Sonam Kapoor Radhika Apte Padman Trailer Hindi Film