FacebookTwitterg+Mail

ਰਾਜਸਥਾਨ, MP ਤੇ ਗੁਜਰਾਤ ਤੋਂ ਬਾਅਦ ਹਰਿਆਣਾ 'ਚ 'ਪਦਮਾਵਤ' ਬੈਨ

padmavat
16 January, 2018 07:16:32 PM

ਮੁੰਬਈ (ਬਿਊਰੋ)— ਸੰਜੇ ਲੀਲਾ ਭੰਸਾਲੀ ਨਿਰਦੇਸ਼ਿਤ ਫਿਲਮ 'ਪਦਮਾਵਤ' ਨੂੰ ਸੈਂਸਰ ਬੋਰਡ ਵਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਦੇਸ਼ ਦੇ ਕਈ ਸੂਬਿਆਂ 'ਚ ਬੈਨ ਕੀਤੀ ਜਾ ਚੁੱਕੀ ਹੈ। ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਸਰਕਾਰ ਨੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਈ ਸੀ ਪਰ ਹੁਣ ਇਸ ਲਿਸਟ 'ਚ ਇਕ ਹੋਰ ਸੂਬੇ ਦਾ ਨਾਂ ਜੁੜ ਗਿਆ ਹੈ। ਤਿੰਨ ਸੂਬਿਆਂ ਤੋਂ ਬਾਅਦ ਹੁਣ ਹਰਿਆਣਾ ਦੀ ਬੀ. ਜੇ. ਪੀ. ਸਰਕਾਰ ਨੇ 'ਪਦਮਾਵਤ' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਇਕ ਟਵੀਟ ਰਾਹੀਂ 'ਪਦਮਾਵਤ' 'ਤੇ ਬੈਨ ਲਗਾਉਣ ਦੀ ਜਾਣਕਾਰੀ ਦਿੱਤੀ ਹੈ।

ਅਨਿਲ ਵਿਜ ਨੇ ਟਵੀਟ ਕਰਦੇ ਹੋਏ ਕਿਹਾ, ''ਫਿਲਮ ਪਦਮਾਵਤੀ/ਪਦਮਾਵਤੀ ਹਰਿਆਣਾ ਸਰਕਾਰ 'ਚ ਬੈਨ''। ਜਾਣਕਾਰੀ ਮੁਤਾਬਕ ਹਰਿਆਣਾ ਕੈਬਿਨੇਟ ਦੀ ਇਕ ਬੈਠਕ 'ਚ ਇਸ ਫਿਲਮ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਸਟਾਰਰ ਫਿਲਮ 'ਪਦਮਾਵਤ' 25 ਜਨਵਰੀ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਰਾਜਪੂਤ ਭਾਈਚਾਰੇ ਵਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਕਰ ਰਹੇ ਲੋਕਾਂ ਦਾ ਆਰੋਪ ਹੈ ਕਿ ਇਸ ਫਿਲਮ 'ਚ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ।


Tags: Padmavat Haryana Rajasthan Gujarat Ban Hindi Film

Edited By

Kapil Kumar

Kapil Kumar is News Editor at Jagbani.