FacebookTwitterg+Mail

ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਦਮਾਵਤੀ' ਦਾ ਦਮਦਾਰ ਟਰੇਲਰ ਹੋਇਆ ਰਿਲੀਜ਼ (ਵੀਡੀਓ)

padmavati
09 October, 2017 02:19:21 PM

ਮੁੰਬਈ (ਬਿਊਰੋ)— ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪਦਮਾਵਤੀ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫਿਲਮ 'ਚ ਰਣਵੀਰ ਸਿੰਘ, ਸ਼ਾਹਿਦ ਕਪੂਰ, ਦੀਪਿਕਾ ਪਾਦੂਕੋਣ ਵਰਗੇ ਬਾਲੀਵੁੱਡ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਫਿਲਮ ਦੇ ਟਰੇਲਰ 'ਚ ਰਣਵੀਰ, ਦੀਪਿਕਾ ਅਤੇ ਸ਼ਾਹਿਦ ਤਿੰਨੋਂ ਹੀ ਆਪਣਾ-ਆਪਣਾ ਕਿਰਦਾਰ ਖੂਬ ਨਿਭਾਉਂਦੇ ਨਜ਼ਰ ਆ ਰਹੇ ਹਨ। ਹਾਲਾਕਿ ਰਣਵੀਰ ਟਰੇਲਰ 'ਚ ਕਾਫੀ ਵੱਖਰੀ ਅਤੇ ਨੇਗਟਿਵ ਲੁੱਕ 'ਚ ਦਿਖਾਈ ਦੇ ਰਹੇ ਹਨ। ਟਰੇਲਰ 'ਚ ਸ਼ਾਹਿਦ ਅਤੇ ਦੀਪਿਕਾ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ।


ਦੱਸਣਯੋਗ ਹੈ ਕਿ ਨਿਰਦੇਸ਼ਕ ਸੰਜੇ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਪਦਮਾਵਤੀ' ਦੀ ਕਹਾਣੀ ਮਹਾਰਾਣੀ ਪਦਮਾਵਤੀ ਦੇ ਜੀਵਨ 'ਤੇ ਆਧਾਰਿਤ ਹੈ ਅਤੇ ਦੀਪਿਕਾ ਇਸ ਫਿਲਮ 'ਚ ਪਦਮਾਵਤੀ ਦਾ ਕਿਰਦਾਰ ਨਿਭਾਅ ਰਹੀ ਹੈ। ਸ਼ਾਹਿਦ ਕਪੂਰ ਰਾਜਾ ਰਤਨ ਸਿੰਘ ਦੀ ਭੂਮਿਕਾ 'ਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਰਣਵੀਰ ਸਿੰਘ ਅਲਾਓਦੀਨ ਖਿਲਜੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Padmavati Deepika Padukone Ranveer Singh Shahid Kapoor Sanjay Leela Bhansali Trailer Hindi Film