ਨਵੀਂ ਦਿੱਲੀ(ਬਿਊਰੋ)— ਬੀਤੇ ਸੋਮਵਾਰ ਨੂੰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਦਾ ਟਰੇਲਰ ਰਿਲੀਜ਼ ਹੋਇਆ। ਟਰੇਲਰ ਦੇਖ ਕੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਕਿੰਨੀ ਵਿਸ਼ਾਲ ਹੋਵੇਗੀ। ਦੀਪਿਕਾ ਤੇ ਸ਼ਾਹਿਦ ਕਪੂਰ ਰਾਣੀ-ਰਾਜਾ ਦਾ ਕਿਰਦਾਰ 'ਚ ਕਾਫੀ ਖੂਬਸੂਰਤ ਲੱਗ ਰਹੇ ਹਨ ਪਰ ਬੈਡਮੈਨ ਲੁਕ ਵਿਚ ਰਣਵੀਰ ਸਿੰਘ ਨੇ ਅਲਾਊਦੀਨ ਖਿਲਜੀ ਦੇ ਕਿਰਦਾਰ ਵਿਚ ਜੋ ਜਾਣ ਪਾਈ ਹੈ, ਉਹ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦਰਸ਼ਕਾਂ ਵਲੋਂ ਟਰੇਲਰ ਨੂੰ ਕਾਫੀ ਘੱਟ ਸਮੇਂ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇਸ ਪ੍ਰਤੀਕਿਰਿਆ ਨੂੰ ਦੇਖ ਕੇ ਰਣਵੀਰ ਸਿੰਘ ਕਾਫੀ ਭਾਵੁਕ ਹਨ। ਇਸ ਦੌਰਾਨ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਫੈਨਜ਼ ਅਤੇ ਦੋਸਤਾਂ ਲਈ ਇਕ ਚਿੱਠੀ ਸ਼ੇਅਰ ਕੀਤੀ ਹੈ।
ਉਨ੍ਹਾਂ ਨੇ ਲਿਖਿਆ, ''ਤੁਹਾਡੇ ਸਾਰਿਆਂ ਦਾ ਦਿਲ ਤੋਂ ਧੰਨਵਾਦ, ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡੀ ਆਉਣ ਵਾਲੀ ਫਿਲਮ ਦਾ ਟਰੇਲਰ ਪਸੰਦ ਆਇਆ। ਇਨ੍ਹੀ ਪ੍ਰਸ਼ੰਸਾਂ ਮਿਲਣ ਦੇ ਮੌਕੇ ਕਾਫੀ ਘੱਟ ਹੀ ਆਉਂਦੇ ਹਨ। ਇਹ ਸਾਡੀ ਪੂਰੀ ਟੀਮ ਦੀ ਦਿਨ-ਰਾਤ ਦੀ ਮਿਹਨਤ ਦਾ ਨਤੀਜਾ ਹੈ, ਸੰਜੇ ਸਰ ਜੀਨਿਅਸ ਹਨ। ਉਹ ਇਸ ਫਿਲਮ ਦੇ ਮਾਸਟਰ ਕਰਾਫਟਮੈਨ ਹਨ। ਉਨ੍ਹਾਂ ਨੇ ਇਸ ਫਿਲਮ ਲਈ ਬਹੁਤ ਕੁਝ ਸਹਿਆ ਹੈ ਅਤੇ ਬਹੁਤ ਤਿਆਗ ਵੀ ਕੀਤਾ ਹੈ।
ਟਰੇਲਰ ਇੰਨਾ ਪਸੰਦ ਕੀਤਾ ਜਾਣਾ ਸਾਡੀ ਜਿੱਤ ਹੈ, ਜੋ ਵੀ ਤੁਸੀਂ ਟਰੇਲਰ ਦੇਖ ਰਹੇ ਹੋ, ਉਹ ਸੰਜੇ ਸਰ ਦੇ ਪੈਸ਼ਨ ਅਤੇ ਵਿਜ਼ਨ ਦਾ ਹੀ ਨਤੀਜਾ ਹੈ। ਉਹ ਬਿਨ੍ਹਾਂ ਥਕੇ ਪਰਫੈਕਸਨ ਲਈ ਕੰਮ ਕਰਦੇ ਹਨ। ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਉਨ੍ਹਾਂ ਦੇ ਨਿਰਦੇਸ਼ਨ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਤੋਂ ਮੈਂ ਬਹੁਤ ਕੱਝ ਸਿੱਖਿਆ ਹੈ। ਮੈਂ ਹੁਣ ਵੀ ਫਿਲਮ ਵਿਚ ਸ਼ੂਟਿੰਗ ਵਿਚ ਰੁੱਝਾ ਹਾਂ। ਇਸ ਲਈ ਹਰ ਕਿਸੇ ਨੂੰ ਵੱਖਰੇ-ਵੱਖਰੇ ਤੋਂ ਧੰਨਵਾਦ ਨਹੀਂ ਕਰ ਪਾਵਾਂਗਾ, ਜਿਸ ਤਰ੍ਹਾਂ ਆਮਤੌਰ ਤੋਂ ਕਰਦਾ ਹਾਂ,ਪਰ ਤੁਸੀਂ ਜੋ ਵੀ ਸਭ ਨੇ ਕਮੈਂਟਸ ਕੀਤੇ ਹਨ ਉਨ੍ਹਾਂ ਨੂੰ ਪੜ ਕੇ ਮੈਂ ਬਹਤੁ ਇਮੋਸ਼ਨਲ ਹਾਂ।