FacebookTwitterg+Mail

ਭੰਸਾਲੀ 18 ਸਾਲ ਪਹਿਲਾਂ ਬਣਾਉਣਾ ਚਾਹੁੰਦੇ ਸਨ 'ਪਦਮਾਵਤੀ', ਇਸ ਸਾਬਕਾ ਜੋੜੀ ਦੀ ਕੀਤੀ ਸੀ ਚੋਣ

padmavati
11 November, 2017 05:21:21 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਵਿਵਾਦਾਂ 'ਚ ਘਿਰੀ ਹੋਈ ਹੈ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸੰਜੇ ਲੀਲਾ ਭੰਸਾਲੀ ਇਹ ਫਿਲਮ ਲਗਭਗ 18 ਸਾਲ ਪਹਿਲਾਂ ਤੋਂ ਬਣਾਉਣਾ ਚਾਹੁੰਦੇ ਸਨ। ਇਸ ਲਈ ਉਸ ਸਮੇਂ ਉਨ੍ਹਾਂ ਨੇ ਸਟਾਰਕਾਸਟ ਵੀ ਫਾਈਨਲ ਕਰ ਲਈ ਸੀ। ਹਾਲਾਂਕਿ ਇੰਝ ਅਜਿਹਾ ਨਹੀਂ ਹੋ ਪਾਇਆ। ਕੁੱਝ ਵਜ੍ਹਾਂ ਕਰਕੇ ਇਹ ਫਿਲਮ ਉਦੋਂ ਨਾ ਬਣ ਸਕੀ। ਅਸਲ 'ਚ 1999 ਵਿੱਚ ਸਲਮਾਨ ਖਾਨ, ਅਜੇ ਦੇਵਗਨ ਅਤੇ ਐਸ਼ਵਰਿਆ ਰਾਏ ਦੇ ਨਾਲ 'ਹਮ ਦਿਲ ਦੇ ਚੁੱਕੇ ਸਨਮ' ਬਣਾਉਣ ਤੋਂ ਬਾਅਦ ਤੋਂ ਹੀ ਭੰਸਾਲੀ ਦੇ ਦਿਮਾਗ ਵਿੱਚ 'ਬਾਜੀਰਾਵ-ਮਸਤਾਨੀ' ਅਤੇ 'ਪਦਮਾਵਤੀ' ਦੀ ਕਹਾਣੀ ਸੀ। ਫਿਲਮ ਵਿੱਚ ਸਲਮਾਨ-ਐਸ਼ ਦੀ ਜੋੜੀ ਲੈਣ ਦੇ ਪਿੱਛੇ ਉਨ੍ਹਾਂ ਦੀ ਆਨ ਅਤੇ ਆਫਸਕ੍ਰੀਨ ਕੈਮਿਸਟਰੀ ਸੀ। ਭੰਸਾਲੀ ਇਸ ਜੋੜੀ ਦੇ ਨਾਲ 'ਬਾਜੀਰਾਵ ਮਸਤਾਨੀ' ਅਤੇ 'ਪਦਮਾਵਤੀ' ਦਾ ਉਸਾਰੀਕਰਨ ਕਰਨਾ ਚਾਹੁੰਦੇ ਸੀ।

Punjabi Bollywood Tadka
ਸੂਤਰਾਂ ਦੀ ਮੰਨੀਏ ਤਾਂ ਭੰਸਾਲੀ ਦੀ ਕੋਸ਼ਿਸ਼ ਸੀ ਕਿ 'ਹਮ ਦਿਲ ਦੇ ਚੁੱਕੇ ਸਨਮ' ਦੀ ਜਾਦੂ ਨੂੰ ਇੱਕ ਵਾਰ ਫਿਰ ਸਿਲਵਰ ਸਕ੍ਰੀਨ ਉੱਤੇ ਰੀ-ਕ੍ਰੀਏਟ ਕੀਤਾ ਜਾਵੇ। ਹਾਲਾਂਕਿ ਅਜਿਹਾ ਨਹੀਂ ਹੋ ਪਾਇਆ। ਜਾਣਕਾਰੀ ਦੇ ਮੁਤਾਬਕ ਐਸ਼ਵਰਿਆ ਰਾਏ ਨੇ ਰਾਣੀ ਪਦਮਾਵਤੀ ਦਾ ਰੋਲ ਕਰਨਾ ਸੀ, ਜਦਕਿ ਸਲਮਾਨ ਖਾਨ ਨੂੰ ਅਲਾਉਦੀਨ ਖਿਲਜੀ ਦਾ ਰੋਲ ਦਿੱਤਾ ਜਾ ਰਿਹਾ ਸੀ। ਬਾਅਦ ਵਿੱਚ ਸਲਮਾਨ ਅਤੇ ਐਸ਼ ਦਾ ਬ੍ਰੇਕਅੱਪ ਹੋ ਗਿਆ। ਦੋਨਾਂ ਦਾ ਰਿਸ਼ਤਾ ਵੀ ਅਜਿਹਾ ਨਹੀਂ ਰਿਹਾ ਕਿ ਉਹ ਇਕੱਠੇ ਫ਼ਿਲਮਾਂ ਕਰਨ। ਹਾਲਾਂਕਿ ਬਰੇਕਅਪ ਤੋਂ ਬਾਅਦ ਵੀ ਭੰਸਾਲੀ ਨੇ ਉਨ੍ਹਾਂ ਨੂੰ ਪਦਮਾਵਤੀ ਲਈ ਅਪ੍ਰੋਚ ਕੀਤਾ ਸੀ ਪਰ ਗੱਲ ਨਹੀਂ ਬਣੀ। ਹਾਲਾਂਕਿ ਐਸ਼ਵਰਿਆ, ਪਦਮਾਵਤੀ ਦੇ ਰੋਲ ਲਈ ਰਾਜੀ ਸਨ ਅਤੇ ਚਾਹੁੰਦੀ ਸਨ ਕਿ ਅਲਾਉਦੀਨ ਦਾ ਰੋਲ ਸਲਮਾਨ ਖਾਨ ਹੀ ਕਰਨ।

Punjabi Bollywood Tadka
ਅਸਲ 'ਚ ਐਸ਼ ਦੀ ਕੋਸ਼ਿਸ਼ ਸੀ ਕਿ ਉਹ ਬ੍ਰੇਕਅੱਪ ਤੋਂ ਬਾਅਦ ਸਲਮਾਨ ਨਾਲ ਸਕ੍ਰੀਨ ਸ਼ੇਅਰ ਨਾ ਕਰੇ ਪਰ ਭੰਸਾਲੀ ਦੀ ਯੋਜਨਾ 'ਤੇ ਪਾਣੀ ਫਿਰ ਗਿਆ। ਸਲਮਾਨ, ਅਲਾਉਦੀਨ ਖਿਲਜੀ ਦੇ ਰੋਲ ਲਈ ਰਾਜੀ ਹੀ ਨਹੀਂ ਹੋਏ। ਮਨ ਮੁਤਾਬਿਕ ਸਟਾਰ ਕਾਸਟ ਨਾ ਮਿਲਣ ਦੀ ਵਜ੍ਹਾਂ ਕਰ ਕੇ ਭੰਸਾਲੀ ਨੇ ਆਪਣਾ ਪ੍ਰੋਜੈਕਟ ਠੰਡੇ ਬਸਤੇ ਵਿੱਚ ਪਾ ਦਿੱਤਾ। ਅਸਲ ਵਿਚ ਦੀਪਿਕਾ ਅਤੇ ਰਣਵੀਰ ਸਿੰਘ ਦੇ ਨਾਲ 'ਗੋਲੀਓ ਕੀ ਰਾਸਲੀਲਾ ਰਾਮਲੀਲਾ' ਵਰਗੀ ਬਲਾਕਬਸਟਰ ਫਿਲਮ ਬਣਾਉਣ ਤੋਂ ਬਾਅਦ ਭੰਸਾਲੀ ਨੇ ਇਸ ਜੋੜੀ ਨੂੰ ਲੈ ਕੇ 2015 ਵਿੱਚ ਇਤਿਹਾਸਿਕ ਕਹਾਣੀ 'ਬਾਜੀਰਾਵ ਮਸਤਾਨੀ' ਬਣਾਈ। ਬਾਕਸ ਆਫਿਸ 'ਤੇ ਦੋਨਾਂ ਦੀ ਜੋੜੀ ਨੇ ਕਮਾਲ ਕੀਤਾ। ਇਤਿਹਾਸਿਕ ਫਾਰਮੂਲਾ ਹਿਟ ਹੋਣ ਦੇ ਨਾਲ 18 ਸਾਲ ਬਾਅਦ ਭੰਸਾਲੀ ਨੂੰ 'ਪਦਮਾਵਤੀ' ਲਈ ਮਨ ਦੇ ਮੁਤਾਬਿਕ ਸਟਾਰ ਕਾਸਟ ਮਿਲ ਗਈ ਸੀ। ਉਨ੍ਹਾਂ ਨੇ ਫਿਲਮ ਬਣਾਉਣ ਦਾ ਫੈਸਲਾ ਕੀਤਾ।
ਹਾਲਾਂਕਿ 'ਪਦਮਾਵਤੀ' ਦੇ ਐਲਾਨ ਦੇ ਨਾਲ ਹੀ ਉਨ੍ਹਾਂ ਦੇ ਲਗਾਤਾਰ ਵਿਵਾਦ ਵੀ ਸ਼ੁਰੂ ਹੋ ਗਏ। 'ਪਦਮਾਵਤੀ' 1 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹੁਣ ਸਲਮਾਨ ਖਾਨ ਵਾਲੇ ਰੋਲ ਨੂੰ ਰਣਵੀਰ ਸਿੰਘ ਕਰ ਰਹੇ ਹਨ। ਜਦਕਿ ਰਾਣੀ ਪਦਮਾਵਤੀ ਦੇ ਕਿਰਦਾਰ ਨੂੰ ਦੀਪੀਕਾ ਪਾਦੁਕੋਣ ਕਰ ਰਹੀ ਹੈ। ਰਾਜਾ ਰਤਨ ਸਿੰਘ ਦੇ ਕਿਰਦਾਰ ਵਿੱਚ ਸ਼ਾਹਿਦ ਕਪੂਰ ਹਨ। ਫਿਲਮ ਦਾ ਕੁੱਲ ਬਜਟ 180 ਕਰੋੜ ਰੁਪਏ ਹੈ।


Tags: Aishwarya RaiSanjay Leela BhansaliPadmavatiSalman khanਸੰਜੇ ਲੀਲਾ ਭੰਸਾਲੀਪਦਮਾਵਤੀ