FacebookTwitterg+Mail

ਸੀ. ਬੀ. ਐੱਫ. ਸੀ. ਨੇ ਫਿਲਮ ਦੇਖੀ ਨਹੀਂ ਪਰ ਮੀਡੀਆ ਨੂੰ ਦਿਖਾ ਦਿੱਤੀ : ਜੋਸ਼ੀ

padmavati
19 November, 2017 09:12:27 AM

ਮੁੰਬਈ(ਬਿਊਰੋ)— ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਦੇ ਮੁਖੀ ਪ੍ਰਸੂਨ ਜੋਸ਼ੀ ਨੇ ਸੈਂਸਰ ਸਰਟੀਫਿਕੇਟ ਲਏ ਬਿਨਾਂ ਵੱਖ-ਵੱਖ ਟੀ. ਵੀ. ਚੈਨਲਾਂ ਲਈ 'ਪਦਮਾਵਤੀ' ਦਾ ਪ੍ਰਦਰਸ਼ਨ ਕਰਨ 'ਤੇ ਫਿਲਮ ਦੇ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਸੀ. ਬੀ. ਐੱਫ. ਸੀ. ਨੇ ਸਰਟੀਫਿਕੇਸ਼ਨ ਲਈ ਅਰਜ਼ੀ ਦੇ ਅਧੂਰਾ ਰਹਿਣ 'ਤੇ ਸੰਜੇ ਲੀਲਾ ਭੰਸਾਲੀ ਦੀ ਫਿਲਮ ਨੂੰ ਵਾਪਸ ਭੇਜ ਦਿੱਤਾ ਸੀ। ਜੋਸ਼ੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਕਿ 'ਪਦਮਾਵਤੀ' ਦੇ ਨਿਰਮਾਤਾਵਾਂ ਨੇ ਕੁਝ ਪੱਤਰਕਾਰਾਂ ਲਈ ਵਿਸ਼ੇਸ਼ ਸਕ੍ਰੀਨਿੰਗ ਕਰਵਾਈ। ਜੋਸ਼ੀ ਨੇ ਕਿਹਾ ਕਿ ਉਹ ਨਿਰਾਸ਼ ਹਨ ਕਿ ਸੀ. ਬੀ. ਐੱਫ. ਸੀ. ਵਲੋਂ ਦੇਖੇ ਬਿਨਾਂ ਜਾਂ ਪ੍ਰਮਾਣਿਤ ਹੋਏ ਬਿਨਾਂ ਇਸ ਦਾ ਪ੍ਰਦਰਸ਼ਨ ਮੀਡੀਆ ਲਈ ਕੀਤਾ ਗਿਆ ਤੇ ਕੌਮੀ ਚੈਨਲਾਂ 'ਤੇ ਉਸ ਦੀ ਸਮੀਖਿਆ ਵੀ ਹੋਈ।


Tags: PadmavatiPrasoon JoshiSanjay Leela Bhansali Central Board of Film CertificationDeepika PadukoneShahid KapoorRanveer Singhਪ੍ਰਸੂਨ ਜੋਸ਼ੀ ਪਦਮਾਵਤੀ